ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀਂ ਦਿੱਲੀ: ਘਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਦੋ ਜਵਾਨ ਪੁੱਤਾਂ ਦੀ ਮੌਤ

ਨਵੀਂ ਦਿੱਲੀ, 25 ਜੂਨ ਦਿੱਲੀ ਦੇ ਦਵਾਰਕਾ ਦੇ ਪ੍ਰੇਮ ਨਗਰ ਇਲਾਕੇ 'ਚ ਘਰ 'ਚ ਅੱਗ ਲੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਨੂੰ ਸੋਮਵਾਰ ਤੜਕੇ ਕਰੀਬ 3.30 ਵਜੇ ਅੱਗ ਲੱਗਣ ਦੀ...
Advertisement

ਨਵੀਂ ਦਿੱਲੀ, 25 ਜੂਨ

ਦਿੱਲੀ ਦੇ ਦਵਾਰਕਾ ਦੇ ਪ੍ਰੇਮ ਨਗਰ ਇਲਾਕੇ 'ਚ ਘਰ 'ਚ ਅੱਗ ਲੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਨੂੰ ਸੋਮਵਾਰ ਤੜਕੇ ਕਰੀਬ 3.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਦੋ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਮ੍ਰਿਤਕਾਂ ਦੀ ਪਛਾਣ ਹੀਰਾ ਸਿੰਘ ਕੱਕੜ (48), ਉਸ ਦੀ ਪਤਨੀ ਨੀਤੂ (40) ਅਤੇ ਉਨ੍ਹਾਂ ਦੇ ਪੁੱਤਰ ਰੌਬਿਨ (22) ਅਤੇ ਲਕਸ਼ੈ (21) ਵਜੋਂ ਹੋਈ ਹੈ। ਕੱਕੜ ਪੇਸ਼ੇ ਤੋਂ ਫੋਟੋਗ੍ਰਾਫਰ ਸੀ ਅਤੇ ਉਸ ਦਾ ਪਰਿਵਾਰ ਕੋਲ ਘਰ ਦਾ ਮਾਲਕਾਨਾ ਹੱਕ ਸੀ। ਅੱਗ ਦੋ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇਨਵਰਟਰ 'ਚ ਲੱਗੀ ਅਤੇ ਨੇੜੇ ਦੇ ਸੋਫੇ 'ਚ ਫੈਲ ਗਈ।

Advertisement

Advertisement