ਨਵੀਂ ਦਿੱਲੀ: ਏਮਜ਼ ਦੇ ਐਮਰਜੰਸੀ ਵਾਰਡ ਕੋਲ ਐਂਡੋਸਕੋਪੀ ਕਮਰੇ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
ਨਵੀਂ ਦਿੱਲੀ, 7 ਅਗਸਤ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਐਮਰਜੰਸੀ ਵਾਰਡ ਨੇੜੇ ਅੱਜ ਅਚਾਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 11.54 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ...
Advertisement
Advertisement
ਨਵੀਂ ਦਿੱਲੀ, 7 ਅਗਸਤ
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਐਮਰਜੰਸੀ ਵਾਰਡ ਨੇੜੇ ਅੱਜ ਅਚਾਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 11.54 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ 13 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਏਮਜ਼ ਦੇ ਸੂਤਰਾਂ ਅਨੁਸਾਰ ਅੱਗ ਐਮਰਜੰਸੀ ਵਾਰਡ ਦੇ ਉੱਪਰ ਦੂਜੀ ਮੰਜ਼ਿਲ 'ਤੇ ਸਥਿਤ ਐਂਡੋਸਕੋਪੀ ਕਮਰੇ 'ਚ ਲੱਗੀ, ਜਿੱਥੇ ਪੁਰਾਣੀ ਓਪੀਡੀ ਹੁੰਦੀ ਸੀ। ਉਥੋਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
Advertisement
