ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰੋਧੀਆਂ ਨੂੰ ਕਦੇ ਘੱਟ ਨਾ ਸਮਝੋ: ਰਾਜਨਾਥ

ਰੱਖਿਆ ਮੰਤਰੀ ਦੀ ਫੌਜੀ ਕਮਾਂਡਰਾਂ ਨੂੰ ਨਸੀਹਤ; ਭਾਰਤ-ਪਾਕਿ ਸਰਹੱਦ ਨੇਡ਼ੇ ‘ਥਾਰ ਸ਼ਕਤੀ’ ਮੁਹਿੰਮ ਦਾ ਜਾਇਜ਼ਾ ਲਿਆ
ਰਾਜਸਥਾਨ ਵਿੱਚ ਲੌਂਗੇਵਾਲਾ ਦੇ ਦੌਰੇ ਦੌਰਾਨ ਫੌਜੀ ਜਵਾਨਾਂ ਨੂੰ ਮਿਲਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤ ਦੀ ਹਿੰਮਤ ਅਤੇ ਸੰਜਮ ਦੇ ਪ੍ਰਤੀਕ ਵਜੋਂ ਇਤਿਹਾਸ ਵਿੱਚ ਦਰਜ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਫੌਜ ਨੂੰ ਸਲਾਹ ਦਿੱਤੀ ਕਿ ਉਹ ਵਿਰੋਧੀਆਂ ਨੂੰ ਕਦੇ ਘੱਟ ਨਾ ਸਮਝਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਮੇਸ਼ਾ ਚੌਕਸ ਰਹਿਣ।

ਜੈਸਲਮੇਰ ਵਿੱਚ ਭਾਰਤੀ ਫੌਜ ਦੇ ਚੋਟੀ ਦੇ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਫੌਜ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੂਚਨਾ ਯੁੱਧ, ਆਧੁਨਿਕ ਰੱਖਿਆ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਨੇ ਅਪਰੇਸ਼ਨ ਸਿੰਧੂਰ ਨੂੰ ਭਾਰਤ ਦੀ ਫੌਜੀ ਸ਼ਕਤੀ ਅਤੇ ਕੌਮੀ ਚਰਿੱਤਰ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਫੌਜੀ ਕਾਰਵਾਈ ਦਿਖਾਉਂਦੀ ਹੈ ਕਿ ਫੌਜੀਆਂ ਦੀ ਤਾਕਤ ਸਿਰਫ਼ ਹਥਿਆਰਾਂ ਵਿੱਚ ਨਹੀਂ, ਸਗੋਂ ਉਨ੍ਹਾਂ ਦੇ ਨੈਤਿਕ ਅਨੁਸ਼ਾਸਨ ਅਤੇ ਰਣਨੀਤਕ ਸਪੱਸ਼ਟਤਾ ਵਿੱਚ ਹੈ। ਰੱਖਿਆ ਮੰਤਰੀ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਸਿਰਫ਼ ਫੌਜੀ ਕਾਰਵਾਈ ਦੇ ਤੌਰ ’ਤੇ ਨਹੀਂ, ਬਲਕਿ ਦੇਸ਼ ਦੀ ਹਿੰਮਤ ਅਤੇ ਸੰਜਮ ਦੇ ਪ੍ਰਤੀਕ ਵਜੋਂ ਇਤਿਹਾਸ ਵਿੱਚ ਦਰਜ ਹੋਵੇਗਾ। ਅਤਿਵਾਦੀਆਂ ਵਿਰੁੱਧ ਸਾਡੀਆਂ ਫੌਜਾਂ ਦੀ ਕਾਰਵਾਈ ਨੀਤੀਗਤ ਸਪੱਸ਼ਟਤਾ ਅਤੇ ਮਨੁੱਖੀ ਮਾਣ, ਦੋਹਾਂ ਦੇ ਅਨੁਕੂਲ ਸੀ। ਇਹ ਅਪਰੇਸ਼ਨ ਅਜੇ ਖ਼ਤਮ ਨਹੀਂ ਹੋਇਆ। ਸਾਡਾ ਸ਼ਾਂਤੀ ਮਿਸ਼ਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਅਤਿਵਾਦੀ ਸੋਚ ਵਾਲਾ ਇੱਕ ਵੀ ਬੰਦਾ ਜ਼ਿੰਦਾ ਹੈ।’’

Advertisement

ਫੌਜ ਦੇ ਕਮਾਂਡਰਾਂ ਨੇ ਜੰਗ ਅਤੇ ਸਾਂਝੇਦਾਰੀ ਦੀ ਰੂਪਰੇਖਾ ਸਣੇ ਪ੍ਰਮੁੱਖ ਸੁਰੱਖਿਆ ਪਹਿਲੂਆਂ ’ਤੇ ਵਿਸਥਾਰ ’ਚ ਚਰਚਾ ਕੀਤੀ।

ਇਸ ਕਾਨਫਰੰਸ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ, ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ, ਵਾਈਸ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਅਤੇ ਫੌਜ ਦੇ ਸਾਰੇ ਕਮਾਂਡਰ ਸ਼ਾਮਿਲ ਸਨ।

ਇਸੇ ਦੌਰਾਨ ਰਾਜਨਾਥ ਸਿੰਘ ਨੇ ਭਾਰਤ-ਪਾਕਿ ਸਰਹੱਦ ਨੇੜੇ ਭਾਰਤੀ ਫੌਜ ਦੀ ‘ਥਾਰ ਸ਼ਕਤੀ’ ਫੌਜੀ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਜਵਾਨਾਂ ਦੀ ਹਿੰਮਤ, ਬਹਾਦਰੀ ਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਜੈਸਲਮੇਰ ਦੌਰੇ ਦੇ ਦੂਜੇ ਦਿਨ ਲੌਂਗੋਵਾਲਾ ’ਚ ਇਸ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਇੱਥੇ ਰੇਗਿਸਤਾਨ ਦੀ ਰੇਤ ’ਤੇ ਸੈਂਕੜੇ ਜਵਾਨਾਂ ਨੇ ਆਧੁਨਿਕ ਜੰਗ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

ਸਿਖਲਾਈ ਪ੍ਰਣਾਲੀ ’ਚ ਸੁਧਾਰ ਦੀ ਲੋੜ: ਏਅਰ ਚੀਫ ਮਾਰਸ਼ਲ

ਬੰਗਲੂਰੂ: ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉੱਭਰਦੇ ਆਲਮੀ ਖ਼ਤਰਿਆਂ ਅਤੇ ਤਕਨਾਲੋਜੀ ਦੇ ਮੱਦੇਨਜ਼ਰ ਰੱਖਿਆ ਬਲਾਂ ਨੂੰ ਅਨੁਕੂਲ, ਸਮਰੱਥ ਅਤੇ ਜੰਗ ਲਈ ਤਿਆਰ ਰੱਖਣ ਲਈ ਫੌਜੀ ਸਿਖਲਾਈ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ 23 ਤੇ 24 ਅਕਤੂਬਰ ਨੂੰ ਬੰਗਲੂਰੂ ਸਥਿਤ ਹੈੱਡਕੁਆਰਟਰਜ਼ ਸਿਖਲਾਈ ਕਮਾਂਡ (ਐੱਚ ਕਿਊ ਟੀ ਸੀ) ਵਿੱਚ ਹੋਏ ਸਿਖਲਾਈ ਕਮਾਂਡ ਕਮਾਂਡਰਜ਼ ਸੰਮੇਲਨ 2025 ਦੀ ਪ੍ਰਧਾਨਗੀ ਕੀਤੀ। ਬਿਆਨ ਮੁਤਾਬਿਕ, ਇਸ ਸੰਮੇਲਨ ਵਿੱਚ ਸਿਖਲਾਈ ਕਮਾਂਡ ਅਧੀਨ ਸਾਰੀਆਂ ਸਿਖਲਾਈ ਸੰਸਥਾਵਾਂ ਨੇ ਹਿੱਸਾ ਲਿਆ। ਸੰਮੇਲਨ ’ਚ ਕਈ ਵਿਸ਼ਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। -ਪੀਟੀਆਈ

Advertisement
Show comments