ਨੇਪਾਲ: ਹਿਮਾਲਿਆ ਦੀ ਚੋਟੀ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਸੱਤ ਮੌਤਾਂ; ਕਈ ਲਾਪਤਾ
                    ਨੇਪਾਲ ਵਿੱਚ ਇੱਕ ਹਿਮਾਲਿਆ ਦੀ ਚੋਟੀ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇੱਕ ਵਿਦੇਸ਼ੀ ਨਾਗਰਿਕ ਸਮੇਤ ਸੱਤ ਪਰਬਤਾਰੋਹੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਪੁਲੀਸ ਨੇ ਦੱਸਿਆ ਕਿ ਕਾਠਮੰਡੂ ਦੇ ਉੱਤਰ-ਪੂਰਬ ਵਿੱਚ ਦੋਲਖਾ ਜ਼ਿਲ੍ਹੇ ਵਿੱਚ 5,630...
                
        
        
    
                 Advertisement 
                
 
            
        ਨੇਪਾਲ ਵਿੱਚ ਇੱਕ ਹਿਮਾਲਿਆ ਦੀ ਚੋਟੀ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇੱਕ ਵਿਦੇਸ਼ੀ ਨਾਗਰਿਕ ਸਮੇਤ ਸੱਤ ਪਰਬਤਾਰੋਹੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ।
ਪੁਲੀਸ ਨੇ ਦੱਸਿਆ ਕਿ ਕਾਠਮੰਡੂ ਦੇ ਉੱਤਰ-ਪੂਰਬ ਵਿੱਚ ਦੋਲਖਾ ਜ਼ਿਲ੍ਹੇ ਵਿੱਚ 5,630 ਮੀਟਰ (18,470 ਫੁੱਟ) ਉੱਚੇ ਯਾਲੁੰਗ ਰੀ ਹਿਮਾਲ ਪਹਾੜ ’ਤੇ ਲਾਪਤਾ ਲੋਕਾਂ ਵਿੱਚ ਪੰਜ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਮ੍ਰਿਤਕਾਂ ਜਾਂ ਲਾਪਤਾ ਵਿਦੇਸ਼ੀਆਂ ਦੀ ਕੌਮੀਅਤ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
                 Advertisement 
                
 
            
        ਅਧਿਕਾਰੀ ਨੇ ਦੱਸਿਆ,“ ਚਾਰ ਜ਼ਖਮੀ ਪਰਬਤਾਰੋਹੀਆਂ ਨੂੰ ਨੇੜਲੇ ਪਿੰਡ ਵਿੱਚ ਲਿਜਾਇਆ ਗਿਆ ਅਤੇ ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ ਹੈ। ”
                 Advertisement 
                
 
            
        