ਨੇਪਾਲ-ਚੀਨ ਫ਼ੌਜੀ ਮਸ਼ਕ ਸ਼ੁਰੂ
ਨੇਪਾਲ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਪੰਜਵੀਂ ਸਾਂਝੀ ਫ਼ੌਜੀ ਮਸ਼ਕ ‘ਸਾਗਰਮਾਥਾ ਦੋਸਤੀ’ ਕਾਠਮੰਡੂ ਵਿੱਚ ਸ਼ੁਰੂ ਹੋਈ। ਨੇਪਾਲ ਫ਼ੌਜ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਕਿ 10 ਦਿਨ ਦੀ ਸਾਂਝੀ ਫ਼ੌਜੀ ਮਸ਼ਕ ਦੌਰਾਨ ਆਫ਼ਤ ਪ੍ਰਬੰਧਨ,...
Advertisement
ਨੇਪਾਲ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਪੰਜਵੀਂ ਸਾਂਝੀ ਫ਼ੌਜੀ ਮਸ਼ਕ ‘ਸਾਗਰਮਾਥਾ ਦੋਸਤੀ’ ਕਾਠਮੰਡੂ ਵਿੱਚ ਸ਼ੁਰੂ ਹੋਈ।
ਨੇਪਾਲ ਫ਼ੌਜ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਕਿ 10 ਦਿਨ ਦੀ ਸਾਂਝੀ ਫ਼ੌਜੀ ਮਸ਼ਕ ਦੌਰਾਨ ਆਫ਼ਤ ਪ੍ਰਬੰਧਨ, ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਅਤੇ ਅਤਿਵਾਦ ਵਿਰੋਧੀ ਮਾਮਲਿਆਂ ’ਤੇ ਗਿਆਨ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।
Advertisement
ਇਹ ਸਾਂਝੀ ਫ਼ੌਜੀ ਮਸ਼ਕ 2017 ਤੋਂ ਨੇਪਾਲ ਤੇ ਚੀਨ ਵਿੱਚ ਰੋਟੇਸ਼ਨ ਦੇ ਆਧਾਰ ’ਤੇ ਕਰਵਾਈ ਜਾ ਰਹੀ ਹੈ।
ਬਿਆਨ ਮੁਤਾਬਕ, ‘‘ਨੇਪਾਲ ਫ਼ੌਜ ਵੱਖ ਵੱਖ ਖੇਤਰਾਂ ’ਚ ਫ਼ੌਜੀ ਸਮਰੱਥਾ ਵਧਾਉਣ ਦੇ ਇਰਾਦੇ ਨਾਲ ਦੋਸਤਾਨਾ ਦੇਸ਼ਾਂ ਨਾਲ ਜੁੜੇ ਅਜਿਹੇ ਦੁਵੱਲੇ ਅਤੇ ਬਹੁਪੱਖੀ ਫ਼ੌਜੀ ਅਭਿਆਸਾਂ ਤੇ ਪੇਸ਼ੇਵਰ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ।’’
Advertisement