ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲੇ ਨਿਬੇੜਨ ਲਈ ਸਾਂਝੇ ਯਤਨਾਂ ਦੀ ਲੋੜ: ਰਾਜਨਾਥ

13ਵਾਂ ਹਿੰਦਾ-ਪ੍ਰਸ਼ਾਂਤ ਸੈਨਾ ਮੁਖੀ ਸੰਮੇਲਨ; ਰੱਖਿਆ ਮੰਤਰੀ ਨੇ ਖਿੱਤੇ ’ਚ ਖੁਸ਼ਹਾਲੀ, ਸੁਰੱਖਿਆ ਤੇ ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਦਿੱਤਾ ਸੱਦਾ
Advertisement

ਨਵੀਂ ਦਿੱਲੀ, 26 ਸਤੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਗੁੰਝਲਦਾਰ ਮਸਲਿਆਂ ਦੇ ਹੱਲ ਅਤੇ ਖੇਤਰ ਵਿੱਚ ਖੁਸ਼ਹਾਲੀ, ਸੁਰੱਖਿਆ ਤੇ ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਦਾ ਸੱਦਾ ਦਿੱਤਾ। 13ਵੇਂ ਹਿੰਦ-ਪ੍ਰਸ਼ਾਂਤ ਸੈਨਾ ਮੁਖੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦੇ ਮੁਲਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਲਮੀ ਮੁੱਦਿਆਂ ’ਚ ਕਈ ਹਿੱਤਧਾਰਕ ਸ਼ਾਮਲ ਹੁੰਦੇ ਹਨ ਤੇ ਕੋਈ ਵੀ ਦੇਸ਼ ਇਨ੍ਹਾਂ ਚੁਣੌਤੀਆਂ ਦਾ ਇਕੱਲਿਆਂ ਸਾਹਮਣਾ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਹਮਲਾਵਰ ਸੈਨਿਕ ਰੁਖ਼ ਬਾਰੇ ਵਿਸ਼ਵ ਦੀ ਵਧਦੀ ਹੋਈ ਚਿੰਤਾ ਦੌਰਾਨ ਕੀਤੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਤਾਂ ਹੀ ਸੰਭਵ ਹੈ ਜੇਕਰ ਪੁਰਾਤਨ ਭਾਰਤ ਦੀ ਅਖਾਣ ‘ਵਾਸੂਧੈਵ ਕਟੁੰਬਕਮ’ (ਦੁਨੀਆ ਇਕ ਪਰਿਵਾਰ) ਨੂੰ ਅਮਲ ਵਿੱਚ ਲਿਆਂਦਾ ਜਾਵੇ। ਭਾਰਤੀ ਸੈਨਾ ਵੱਲੋਂ ਕਰਵਾਏ ਗਏ ਇਸ ਸੰਮੇਲਨ ਵਿੱਚ 30 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ।

Advertisement

Advertisement
Show comments