ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਡੀਏ ਦਾ ਲੋਕ ਸਭਾ ਚੋਣਾਂ ’ਚ ਵੋਟ ਸ਼ੇਅਰ ਰਹੇਗਾ 50 ਫੀਸਦੀ ਤੋਂ ਵੱਧ: ਮੋਦੀ

ਨਵੀਂ ਦਿੱਲੀ, 18 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਸ਼ੇਅਰ 50 ਫੀਸਦੀ ਤੋਂ ਰਹੇਗਾ। ਕੌਮੀ ਰਾਜਧਾਨੀ ਵਿੱਚ ਐੱਨਡੀਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ...
Advertisement

ਨਵੀਂ ਦਿੱਲੀ, 18 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਸ਼ੇਅਰ 50 ਫੀਸਦੀ ਤੋਂ ਰਹੇਗਾ। ਕੌਮੀ ਰਾਜਧਾਨੀ ਵਿੱਚ ਐੱਨਡੀਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਐੱਨਡੀਏ ਨੇ 2014 ’ਚ ਲੋਕ ਸਭਾ ਚੋਣਾਂ ਵਿੱਚ (ਕੁੱਲ ਵੋਟਾਂ ਵਿੱਚੋਂ) 38 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਸਾਡੇ ਦੇਸ਼ ਹਿੱਤਾਂ ਦੀ ਸੁਰੱਖਿਆ ਲਈ ਕੀਤੇ ਗਏ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਸਾਡੇ ’ਤੇ ਭਰੋਸਾ ਕੀਤਾ ਅਤੇ 2019 ਦੀਆਂ ਚੋਣਾਂ ਵਿੱਚ ਸਾਨੂੰ (ਕੁੱਲ ਵੋਟਾਂ ’ਚੋਂ) 45 ਫੀਸਦੀ ਵੋਟਾਂ ਮਿਲੀਆਂ। ਸਾਡੇ ਗੱਠਜੋੜ ਦੇ ਸਾਰੇ ਭਾਈਵਾਲ ਇਮਾਨਦਾਰੀ ਅਤੇ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ, ਜਿਸ ਨੂੰ ਦੇਖਦੇ ਹੋਏ ਮੈਨੂੰ ਭਰੋਸਾ ਹੈ ਕਿ 2014 ਵਿੱਚ ਅਸੀਂ 50 ਫੀਸਦੀ ਤੋਂ ਵੱਧ ਵੋਟਾਂ ਲੈ ਕੇ ਜਾਵਾਂਗੇ।’’ ਉਨ੍ਹਾਂ ਕਿਹਾ ਕਿ ਐੱਨਡੀਏ ਨੇ ਦੇਸ਼ ਨੂੰ ਹਮੇਸ਼ਾ ਨਿੱਜੀ ਸਿਆਸੀ ਹਿੱਤਾਂ ਤੋਂ ਉਪਰ ਰੱਖਿਆ ਹੈ। ਉਨ੍ਹਾਂ ਕਿਹਾ ਵਿਰੋਧੀਆਂ ਦੀ ਦੁਰਵਰਤੋਂ ਵਿਰੋਧੀ ਧਿਰ ਦੀ ਪਛਾਣ ਬਣ ਗਈ ਹੈ। -ਏਐੱਨਆਈ

Advertisement

Advertisement
Tags :
ਐੱਨਡੀਏਸ਼ੇਅਰਚੋਣਾਂਫੀਸਦੀਮੋਦੀਰਹੇਗਾ: