ਦਿੱਲੀ ’ਚ ਐੱਨਡੀਏ ਦੀ ਮੀਟਿੰਗ ‘ਵਿਦਾਇਗੀ ਪਾਰਟੀ’ ਸੀ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ’ਤੇ ਤਨਜ਼ ਕਸਦਿਆਂ ਕਿਹਾ ਕਿ ਸੱਤਾਧਾਰੀ ਗੱਠਜੋੜ ਵੱਲੋਂ ਮੰਗਲਵਾਰ ਨੂੰ ਦਿੱਲੀ ਵਿੱਚ ਕੀਤੀ ਮੀਟਿੰਗ ਅਸਲ ਵਿੱਚ ਗੱਠਜੋੜ ਦੀ ‘ਵਿਦਾਇਗੀ ਪਾਰਟੀ’ ਸੀ। ਯਾਦਵ ਨੇ...
Advertisement
ਲਖਨਊ: ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ’ਤੇ ਤਨਜ਼ ਕਸਦਿਆਂ ਕਿਹਾ ਕਿ ਸੱਤਾਧਾਰੀ ਗੱਠਜੋੜ ਵੱਲੋਂ ਮੰਗਲਵਾਰ ਨੂੰ ਦਿੱਲੀ ਵਿੱਚ ਕੀਤੀ ਮੀਟਿੰਗ ਅਸਲ ਵਿੱਚ ਗੱਠਜੋੜ ਦੀ ‘ਵਿਦਾਇਗੀ ਪਾਰਟੀ’ ਸੀ। ਯਾਦਵ ਨੇ ੲਿਕ ਬਿਆਨ ਵਿੱਚ ਕਿਹਾ ਕਿ ਭਾਜਪਾ 26 ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਤੋਂ ਡਰ ਗਈ ਹੈ। ‘ਇੰਡੀਆ’ ਵਿਕਾਸ ਤੇ ਇਕਜੁੱਟ ਹੋਣ ਦਾ ਸੁਨੇਹਾ ਹੈ। ਯਾਦਵ ਨੇ ਕਿਹਾ ਕਿ ਦੇਸ਼ ਦੇ ਲੋਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵਿਦਾਇਗੀ ਦੇ ਦੇਣਗੇ। -ਪੀਟੀਆਈ
Advertisement
Advertisement