ਹੋਸਟਲ ਦੇ ਕਮਰੇ ’ਚੋਂ ਐੱਨ ਡੀ ਏ ਕੈਡੇਟ ਦੀ ਲਾਸ਼ ਮਿਲੀ
ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਦੇ ਪਹਿਲੇ ਸਾਲ ਦਾ ਕੈਡੇਟ ਅੱਜ ਇੱਥੇ ਸਥਿਤ ਸਿਖਲਾਈ ਅਕਾਦਮੀ ਦੇ ਹੋਸਟਲ ਦੇ ਕਮਰੇ ’ਚੋਂ ਮ੍ਰਿਤ ਮਿਲਿਆ। ਪੁਲੀਸ ਨੇ ਦੱਸਿਆ ਕਿ ਉਸ ਦੇ ਸਹਿਪਾਠੀਆਂ ਨੇ ਸਵੇਰੇ ਕੈਡੇਟ ਅੰਤਰਿਕਸ਼ ਸਿੰਘ ਦੀ ਲਾਸ਼ ਉਸ ਦੇ ਕਮਰੇ...
Advertisement
ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਦੇ ਪਹਿਲੇ ਸਾਲ ਦਾ ਕੈਡੇਟ ਅੱਜ ਇੱਥੇ ਸਥਿਤ ਸਿਖਲਾਈ ਅਕਾਦਮੀ ਦੇ ਹੋਸਟਲ ਦੇ ਕਮਰੇ ’ਚੋਂ ਮ੍ਰਿਤ ਮਿਲਿਆ। ਪੁਲੀਸ ਨੇ ਦੱਸਿਆ ਕਿ ਉਸ ਦੇ ਸਹਿਪਾਠੀਆਂ ਨੇ ਸਵੇਰੇ ਕੈਡੇਟ ਅੰਤਰਿਕਸ਼ ਸਿੰਘ ਦੀ ਲਾਸ਼ ਉਸ ਦੇ ਕਮਰੇ ਅੰਦਰ ਲਟਕਦੀ ਹੋਈ ਦੇਖੀ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਖੁਦਕੁਸ਼ੀ ਦਾ ਮਾਮਲਾ ਪ੍ਰਤੀਤ ਹੁੰਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਨੋਟ ਨਹੀਂ ਮਿਲਿਆ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਐੱਨ ਡੀ ਏ ਵੱਲੋਂ ਇਸ ਘਟਨਾ ਸਬੰਧੀ ਬਿਆਨ ਜਾਰੀ ਕੀਤਾ ਜਾਵੇਗਾ।
Advertisement
Advertisement