ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

 NBA ਚੀਨ ਵਿੱਚ 2019 ਤੋਂ ਬਾਅਦ ਪਹਿਲੀ ਵਾਰ ਦੋ ਪ੍ਰੀ-ਸੀਜ਼ਨ ਗੇਮਾਂ ਲਈ ਤਿਆਰ 

ਉੱਤਰੀ ਅਮਰੀਕਾ ਦੀ ਪੇਸ਼ੇਵਰ ਬਾਸਕਟਬਾਲ ਲੀਗ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਚੀਨ ਵਿੱਚ ਪ੍ਰੀ-ਸੀਜ਼ਨ ਗੇਮਾਂ ਦਾ ਆਯੋਜਨ ਕਰਕੇ ਏਸ਼ੀਆਈ ਸਰਕਟ ਵਿੱਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। NBA ਨੇ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੋਵੇਂ ਗੇਮਾਂ ਦੀਆਂ ਟਿਕਟਾਂ ਕੁਝ...
Photo: NBA/X
Advertisement

ਉੱਤਰੀ ਅਮਰੀਕਾ ਦੀ ਪੇਸ਼ੇਵਰ ਬਾਸਕਟਬਾਲ ਲੀਗ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਚੀਨ ਵਿੱਚ ਪ੍ਰੀ-ਸੀਜ਼ਨ ਗੇਮਾਂ ਦਾ ਆਯੋਜਨ ਕਰਕੇ ਏਸ਼ੀਆਈ ਸਰਕਟ ਵਿੱਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

NBA ਨੇ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੋਵੇਂ ਗੇਮਾਂ ਦੀਆਂ ਟਿਕਟਾਂ ਕੁਝ ਹੀ ਘੰਟਿਆਂ ਵਿੱਚ ਵਿਕ ਗਈਆਂ (sold out)।

Advertisement

ਛੇ ਸਾਲਾਂ ਬਾਅਦ NBA ਟੀਮਾਂ ਬਰੁਕਲਿਨ ਨੈੱਟਸ (Brooklyn Nets) ਅਤੇ ਫੀਨਿਕਸ ਸਨਜ਼ (Phoenix Suns) 10 ਅਕਤੂਬਰ ਅਤੇ 12 ਅਕਤੂਬਰ ਨੂੰ ਮਕਾਓ (Macau) ਦੇ ਵੈਨੇਸ਼ੀਅਨ ਅਰੇਨਾ (Venetian Arena) ਵਿੱਚ ਹਾਊਸਫੁੱਲ ਗੇਮਾਂ ਖੇਡਣਗੀਆਂ।

ਜ਼ਿਕਰਯੋਗ ਹੈ ਕਿ 2019 ਵਿੱਚ ਚੀਨ ਨੇ NBA ਨਾਲ ਸਬੰਧ ਤੋੜ ਲਏ ਸਨ, ਕਿਉਂਕਿ ਉਨ੍ਹਾਂ ਦੇ ਕਾਰਜਕਾਰੀਆਂ ਨੇ ਉਸ ਸਮੇਂ ਦੇ ਹਿਊਸਟਨ ਰਾਕੇਟਸ ਦੇ ਜਨਰਲ ਮੈਨੇਜਰ ਡੈਰਿਲ ਮੋਰੇ (Daryl Morey) ਦਾ ਸਮਰਥਨ ਕੀਤਾ ਸੀ, ਜਿਸ ਨੇ ਹਾਂਗਕਾਂਗ ਵਿੱਚ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ।

 

ਰਿਪੋਰਟਾਂ ਅਨੁਸਾਰ ਚੀਨ ਵਿੱਚ ਲਗਪਗ 125 ਮਿਲੀਅਨ ਲੋਕ ਬਾਸਕਟਬਾਲ ਖੇਡਦੇ ਹਨ। NBA ਕਮਿਸ਼ਨਰ ਐਡਮ ਸਿਲਵਰ (Adam Silver) ਨੇ ਦਾਅਵਾ ਕੀਤਾ ਕਿ ਇਸ ਵੰਡ ਕਾਰਨ ਲੀਗ ਨੂੰ "ਸੈਂਕੜੇ ਮਿਲੀਅਨ ਡਾਲਰ" ਦਾ ਨੁਕਸਾਨ ਹੋਇਆ, ਜਿਸ ਵਿੱਚ ਸ਼ੁਰੂਆਤੀ ਤੌਰ ’ਤੇ ਚੀਨੀ ਟੈਲੀਵਿਜ਼ਨ ਤੋਂ ਮੈਚਾਂ ਨੂੰ ਹਟਾਉਣਾ ਵੀ ਸ਼ਾਮਲ ਸੀ।
2004 ਤੋਂ 2019 ਦੇ ਵਿਚਕਾਰ ਕੁੱਲ 17 ਟੀਮਾਂ ਨੇ ਕੁੱਲ 28 ਪ੍ਰੀ-ਸੀਜ਼ਨ ਗੇਮਾਂ ਖੇਡੀਆਂ ਸਨ। 1979 ਵਿੱਚ ਟੀਮਾਂ ਦੇ ਪਹਿਲੀ ਵਾਰ ਦੇਸ਼ ਵਿੱਚ ਖੇਡਣ ਤੋਂ ਬਾਅਦ ਚੀਨ ਵਿੱਚ NBA ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧੀ ਹੈ।

ਪਿਛਲੇ ਸਾਲ ਲੀਗ ਨੇ ਮਕਾਓ ਵਿੱਚ ਪ੍ਰੀ-ਸੀਜ਼ਨ ਮੈਚਾਂ ਦਾ ਆਯੋਜਨ ਕਰਨ ਲਈ ਇੱਕ ਮਲਟੀ-ਮਿਲੀਅਨ-ਡਾਲਰ ਦੇ ਸੌਦੇ ’ਤੇ ਹਸਤਾਖਰ ਕੀਤੇ ਸਨ।

ਕੀ ਸੀ ਵਿਵਾਦ ? (The Controversy)

2019 ਵਿੱਚ ਮੋਰੇ, ਜੋ ਉਸ ਸਮੇਂ ਹਿਊਸਟਨ ਰਾਕੇਟਸ ਦੇ ਜਨਰਲ ਮੈਨੇਜਰ ਸਨ, ਨੇ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਟਵੀਟ ਕੀਤਾ। ਇਸ ਨਾਲ ਇੱਕ ਵੱਡਾ ਜਵਾਬ ਮਿਲਿਆ ਜਿਸ ਨੇ ਲੀਗ ਨੂੰ ਚੀਨ ਤੋਂ ਪਿੱਛੇ ਹਟਣ ਲਈ ਪ੍ਰੇਰਿਆ। ਚੀਨੀ ਪ੍ਰਸਾਰਕਾਂ ਦੁਆਰਾ ਗੇਮ ਪ੍ਰਸਾਰਣ ਮੁਅੱਤਲ ਕੀਤੇ ਜਾਣ ਕਾਰਨ NBA ਨੂੰ ਸੈਂਕੜੇ ਮਿਲੀਅਨਾਂ ਦਾ ਵਿੱਤੀ ਨੁਕਸਾਨ ਝੱਲਣਾ ਪਿਆ।

ਦੋ ਪ੍ਰਦਰਸ਼ਨੀ ਖੇਡਾਂ ਤੋਂ ਇਲਾਵਾ ਇੱਥੇ ਇੱਕ ਹਫ਼ਤੇ ਦਾ ਖੇਡ, ਭਾਈਚਾਰਕ ਅਤੇ ਸੱਭਿਆਚਾਰਕ ਸਮਾਗਮ ਹੋਵੇਗਾ ਜੋ NBA ਖਿਡਾਰੀਆਂ, ਵੱਡੇ ਖਿਡਾਰੀਆਂ ਅਤੇ ਸਥਾਨਕ ਪ੍ਰਸ਼ੰਸਕਾਂ ਨੂੰ ਇਕਜੁੱਟ ਕਰੇਗਾ। ਯੂਥ ਕਲੀਨਿਕਾਂ ਅਤੇ ਚੈਰਿਟੀ ਮੁਲਾਕਾਤਾਂ ਤੋਂ ਲੈ ਕੇ ਮਕਾਓ ਵਿੱਚ ਪਹਿਲੇ NBA ਹਾਊਸ ਦੀ ਸ਼ੁਰੂਆਤ ਤੱਕ ਸ਼ਹਿਰ ਵਿੱਚ ਕਈ ਸਮਾਗਮ ਦੇਖਣ ਨੂੰ ਮਿਲਣਗੇ।

ਕਿਹੜੇ ਕਿਹੜੇ ਖਿਡਾਰੀਆਂ ਦੀ ਰਹੇਗੀ ਮੌਜੂਦਗੀ (Players' presence)

ਬਰੁਕਲਿਨ ਨੈੱਟਸ ਦੀ ਅਗਵਾਈ ਸ਼ੂਟਿੰਗ ਗਾਰਡ ਕੈਮ ਥਾਮਸ (Cam Thomas) ਕਰਨਗੇ, ਜਿਸ ਦੇ ਸਕੋਰਿੰਗ ਧਮਾਕਿਆਂ ਨੇ ਉਸ ਨੂੰ ਲੀਗ ਦੇ ਸਭ ਤੋਂ ਰੋਮਾਂਚਕ ਨੌਜਵਾਨ ਖਿਡਾਰੀਆਂ ਵਿੱਚੋਂ ਇੱਕ ਬਣਾ ਦਿੱਤਾ ਹੈ। ਮਾਈਕਲ ਪੋਰਟਰ (ਜੂਨੀਅਰ) ਫਾਰਵਰਡ ਅਤੇ ਚੀਨੀ ਖਿਡਾਰੀ ਫਾਨਬੋ ਜ਼ੇਂਗ (Fanbo Zeng) ਵੀ ਧਿਆਨ ਖਿੱਚਣਗੇ। ਫੀਨਿਕਸ ਸਨਜ਼ ਲਈ ਸਪੌਟਲਾਈਟ ਡੇਵਿਨ ਬੁਕਰ (Devin Booker) 'ਤੇ ਹੋਵੇਗੀ, ਜੋ ਇੱਕ ਆਲ-ਸਟਾਰ ਅਤੇ NBA ਦੇ ਸਰਵੋਤਮ ਸਕੋਰਰਾਂ ਵਿੱਚੋਂ ਇੱਕ ਹਨ। ਇਸ ਦੇ ਨਾਲ ਹੀ ਬ੍ਰੈਡਲੇ ਬੀਲ (Bradley Beal) ਅਤੇ ਜੇਲਨ ਗ੍ਰੀਨ (Jalen Green) 'ਤੇ ਵੀ ਦਸ਼ਰਕਾਂ ਦੀ ਨਿਗ੍ਹਾ ਹੋਵੇਗੀ।

ਇਸ ਹਫ਼ਤੇ ਦੌਰਾਨ ਲਗਪਗ 10 NBA ਮਹਾਨ ਖਿਡਾਰੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ, ਜਿਨ੍ਹਾਂ ਵਿੱਚ ਵਿੰਸ ਕਾਰਟਰ (Vince Carter), ਕੇਵਿਨ ਗਾਰਨੇਟ (Kevin Garnett), ਟਿਮ ਹਾਰਡਵੇ (ਸੀਨੀਅਰ) (Tim Hardaway Sr.), ਜੇਰੇਮੀ ਲਿਨ (Jeremy Lin), ਸਟੈਫਨ ਮਾਰਬਰੀ (Stephon Marbury), ਸ਼ੌਨ ਮੈਰੀਅਨ (Shawn Marion), ਯਾਓ ਮਿੰਗ (Yao Ming), ਸ਼ਕੀਲ ਓ'ਨੀਲ (Shaquille O’Neal), ਮਿਚ ਰਿਚਮੰਡ (Mitch Richmond), ਅਤੇ ਡੇਰੋਨ ਵਿਲੀਅਮਜ਼ (Deron Williams) ਸ਼ਾਮਲ ਹਨ। ਉਨ੍ਹਾਂ ਨਾਲ ਡੱਲਾਸ ਵਿੰਗਜ਼ (Dallas Wings) ਦੀ WNBA ਚੈਂਪੀਅਨ ਮਾਈਸ਼ਾ ਹਾਈਨਸ-ਐਲਨ (Myisha Hines-Allen) ਵੀ ਸ਼ਾਮਲ ਹੋਵੇਗੀ।

Advertisement
Show comments