ਜਲ ਸੈਨਾ ਵੱਲੋਂ ਪਣਡੁੱਬੀ ਰੋਕੂ ਬੇੜਾ ‘ਅੰਦਰੋਥ’ ਬੇੜੇ ’ਚ ਸ਼ਾਮਲ
ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਇੱਥੇ ਕਰਵਾਏ ਇੱਕ ਰਸਮੀ ਸਮਾਗਮ ਦੌਰਾਨ ਦੂਜੇ ਪਣਡੁੱਬੀ ਰੋਕੂ ਜੰਗੀ ਬੇੜੇ ‘ਅੰਦਰੋਥ’ ਨੂੰ ਆਪਣੇ ਬੇੜੇ ’ਚ ਸ਼ਾਮਲ ਕੀਤਾ ਹੈ। ਜਲ ਸੈਨਾ ਅਨੁਸਾਰ ‘ਅੰਦਰੋਥ’ ਦੇ ਸ਼ਾਮਲ ਹੋਣ ਨਾਲ ਉਸ ਦੀ ਪਣਡੁੱਬੀ ਰੋਕੂ ਜੰਗੀ ਸਮਰੱਥਾ ਵੱਧ...
Advertisement
ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਇੱਥੇ ਕਰਵਾਏ ਇੱਕ ਰਸਮੀ ਸਮਾਗਮ ਦੌਰਾਨ ਦੂਜੇ ਪਣਡੁੱਬੀ ਰੋਕੂ ਜੰਗੀ ਬੇੜੇ ‘ਅੰਦਰੋਥ’ ਨੂੰ ਆਪਣੇ ਬੇੜੇ ’ਚ ਸ਼ਾਮਲ ਕੀਤਾ ਹੈ। ਜਲ ਸੈਨਾ ਅਨੁਸਾਰ ‘ਅੰਦਰੋਥ’ ਦੇ ਸ਼ਾਮਲ ਹੋਣ ਨਾਲ ਉਸ ਦੀ ਪਣਡੁੱਬੀ ਰੋਕੂ ਜੰਗੀ ਸਮਰੱਥਾ ਵੱਧ ਜਾਵੇਗੀ ਜਿਸ ਦਾ ਲਾਭ ਮੁੱਖ ਤੌਰ ’ਤੇ ਜਲ ਸੈਨਾ ਦੀਆਂ ਮੁਹਿੰਮਾਂ ਦੌਰਾਨ ਮਿਲੇਗਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੂਰਬੀ ਜਲ ਸੈਨਾ ਕਮਾਨ (ਈ ਐੱਨ ਸੀ) ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ, ਵਾਈਸ ਐਡਮਿਰਲ ਰਾਜੇਸ਼ ਪੇਂਡਾਰਕਰ ਨੇ ਕੀਤੀ। ਇਸ ਦੌਰਾਨ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਤੇ ਸ਼ਿੱਪਯਾਰਡ ਦੇ ਨੁਮਾਇੰਦੇ ਵੀ ਹਾਜ਼ਰ ਸਨ। ਈ ਐੱਨ ਸੀ ਵੱਲੋਂ ਜਾਰੀ ਅਧਿਕਾਰਤ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ, ‘ਅੰਦਰੋਥ ਦਾ ਸ਼ਾਮਲ ਹੋਣਾ ਜਲ ਸੈਨਾ ਦੇ ਸਵਦੇਸ਼ੀਕਰਨ ਤੇ ਸਮਰੱਥਾ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ’ਚ ਇੱਕ ਹੋਰ ਵੱਡਾ ਕਦਮ ਹੈ।’
Advertisement
Advertisement