ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀ ਮੁੰਬਈ ਕੌਮਾਂਤਰੀ ਏਅਰਪੋਰਟ ਨੂੰ DGCA ਵੱਲੋਂ ਏਅਰਡ੍ਰੋਮ ਲਾਇਸੈਂਸ ਮਿਲਿਆ

ਏਅਰਪੋਰਟ ਦੀ ਸ਼ੁਰੂਆਤ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ
ਸੰਕੇਤਕ ਤਸਵੀਰ।
Advertisement

ਨਵੀ ਮੁੰਬਈ ਕੌਮਾਂਚਰੀ ਏਅਰਪੋਰਟ (NMIA) ਨੂੰ ਹਵਾਈ ਸੁਰੱਖਿਆ ਰੈਗੂਲੇਟਰੀ ਸੰਸਥਾ DGCA ਵੱਲੋਂ ਏਅਰਡ੍ਰੋਮ ਲਾਇਸੈਂਸ ਮਿਲ ਗਿਆ ਹੈ। ਇਹ ਲਾਇਸੈਂਸ ਮਿਲਣਾ ਏਅਰਪੋਰਟ ਦੀ ਸ਼ੁਰੂਆਤ ਕਰਨ ਲਈ ਬਹੁਤ ਜ਼ਰੂਰੀ ਕਦਮ ਸੀ।

ਇਹ ਨਵਾਂ ਏਅਰਪੋਰਟ ਮੁੰਬਈ ਮੈਟਰੋਪੋਲੀਟਨ ਇਲਾਕੇ ਵਿੱਚ ਹੋਵੇਗਾ, ਜਿਸ ਨੂੰ ਅਡਾਨੀ ਗਰੁੱਪ ਅਤੇ ਮਹਾਰਾਸ਼ਟਰ ਸਰਕਾਰ ਦੀ ਟਾਊਨ ਡਿਵੈਲਪਮੈਂਟ ਐਜੰਸੀ CIDCO ਮਿਲ ਕੇ ਤਿਆਰ ਕਰ ਰਹੇ ਹਨ। ਇਹ ਪ੍ਰੋਜੈਕਟ ਪੰਜ ਹਿੱਸਿਆਂ ਵਿੱਚ ਬਣੇਗਾ।

Advertisement

ਪਹਿਲੇ ਹਿੱਸੇ ਵਿੱਚ ਹਰ ਸਾਲ 2 ਕਰੋੜ ਯਾਤਰੀਆਂ ਦੀ ਆਵਾਜਾਈ ਅਤੇ 5 ਲੱਖ ਮੈਟਰਿਕ ਟਨ ਕਾਰਗੋ ਸੰਭਾਲਣ ਦੀ ਯੋਜਨਾ ਹੈ।

ਏਅਰਡ੍ਰੋਮ ਲਾਇਸੈਂਸ ਮਿਲਣ ਨਾਲ ਇਹ ਏਅਰਪੋਰਟ ਹੁਣ ਆਪਣੇ ਮਕਸਦ ਦੇ ਹੋਰ ਨੇੜੇ ਪਹੁੰਚ ਗਿਆ ਹੈ, ਜੋ ਕਿ ਨਵੀ ਮੁੰਬਈ ਨੂੰ ਦੇਸ਼ ਤੇ ਦੁਨੀਆ ਨਾਲ ਜੋੜਨ ਵਾਲਾ ਇੱਕ ਆਧੁਨਿਕ ਹਵਾਈ ਦਰਵਾਜ਼ਾ ਬਣਾਉਣ ਦਾ ਹੈ। ਇਸ ਏਅਰਪੋਰਟ ਦੀ ਸ਼ੁਰੂਆਤ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ।

Advertisement
Tags :
AirportEmergencyDGCANew delhiPunjabi Tribune Latest NewsPunjabi Tribune Newsਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments