ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮੁੰਦਰੀ ਬੇੜਾ ਆਈਐੱਨਐੱਸ ਮਾਹੇ ਭਾਰਤੀ ਜਲਸੈਨਾ ਵਿਚ ਸ਼ਾਮਲ

ਬੇੜੇ ਦੀ ਕਮਿਸ਼ਨਿੰਗ ਮੌਕੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ। ਫਾਈਲ ਫੋਟੋ
Advertisement

ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਆਈਐਨਐਸ ਮਾਹੇ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰ ਲਿਆ। ਇਹ ਮਾਹੇ-ਵਰਗ ਦਾ ਐਂਟੀ-ਪਣਡੁੱਬੀ ਵਾਰਫੇਅਰ ਘੱਟ ਡੂੰਘੇ ਪਾਣੀ ਵਾਲਾ ਪਹਿਲਾ ਸਮੁੰਦਰੀ ਬੇੜਾ ਹੈ, ਜਿਸ ਤੋਂ ਇਸ ਦੀ ਜੰਗੀ ਸ਼ਕਤੀ ਵਧਣ ਦੀ ਉਮੀਦ ਹੈ। ਆਈਐਨਐਸ ਮਾਹੇ ਦੀ ਕਮਿਸ਼ਨਿੰਗ ਮੌਕੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਮੁੱਖ ਮਹਿਮਾਨ ਸਨ।

Advertisement

ਸਮੁੰਦਰੀ ਬੇੜਾ ਮਾਹੇ ਸਵਦੇਸ਼ੀ ਘੱਟ ਪਾਣੀ ਵਿਚ ਲੜਨ ਵਾਲੇ ਲੜਾਕੂ ਜਹਾਜ਼ਾਂ ਦੀ ਨਵੀਂ ਪੀੜ੍ਹੀ ਨੂੰ ਦਰਸਾਉਂਦਾ ਹੈ, ਜੋ ਫੁਰਤੀਲੇ, ਤੇਜ਼ ਤੇ ਪੱਕੇ ਇਰਾਦੇ ਵਾਲੇ ਭਾਰਤੀ ਹਨ। ਕੋਚੀਨ ਸ਼ਿਪਯਾਰਡ ਲਿਮਟਿਡ (CSL) ਵੱਲੋਂ ਬਣਾਇਆ ਗਿਆ INS ਮਾਹੇ, ਡਿਜ਼ਾਈਨ ਤੇ ਨਿਰਮਾਣ ਵਿਚ ਵਿੱਚ ਭਾਰਤ ਦੀ ਆਤਮਨਿਰਭਰ ਭਾਰਤ ਪਹਿਲ ਦੀ ਸਭ ਤੋਂ ਵੱਡੀ ਮਿਸਾਲ ਹੈ। ਜਲਸੈਨਾ ਨੇ ਕਿਹਾ ਕਿ ਸੰਖੇਪ ਪਰ ਸ਼ਕਤੀਸ਼ਾਲੀ, ਇਹ ਜਹਾਜ਼ ਫੁਰਤੀ, ਸਟੀਕਤਾ ਅਤੇ ਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ ਤੇ ਇਹ ਗੁਣ ਸਮੁੰਦਰੀ ਕੰਢਿਆਂ ’ਤੇ ਦਬਦਬਾ ਬਣਾਉਣ ਲਈ ਬਹੁਤ ਜ਼ਰੂਰੀ ਹੈ।

Advertisement
Tags :
# ਕੋਚੀਨ ਸ਼ਿਪਯਾਰਡ#AatmanirbharBharat#Anti Submarine Warfare#AntiSubmarineWarfare#CochinShipyard#IndianNavyShip#INSMahe#ਆਤਮਨਿਰਭਰਭਾਰਤIndianNavyMadeInIndiaMaritimeSecurityNavalDefenseShallowWaterCraftਸਮੁੰਦਰੀ ਸੁਰੱਖਿਆਸ਼ੈਲੋਵਾਟਰਕ੍ਰਾਫਟਨੇਵਲ ਡਿਫੈਂਸਭਾਰਤੀ ਜਲ ਸੈਨਾਮੇਡਇਨ ਇੰਡੀਆ
Show comments