NATIONAL HERALD: ਕਾਂਗਰਸ ਨੇ ਅਦਾਲਤ ਨੂੰ ਗੁੰਮਰਾਹ ਕੀਤਾ: ਵਧੀਕ ਸਾਲਿਸਿਟਰ ਜਨਰਲ
ਨਵੀਂ ਦਿੱਲੀ, 12 ਜੁਲਾਈ
Young Indian was engaged in money laundering: ASGਨੈਸ਼ਨਲ ਹੈਰਾਲਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਰਾਊਜ਼ ਐਵੇਨਿਊ ਅਦਾਲਤ ਵਿਚ ਸੁਣਵਾਈ ਹੋਈ ਜਿਸ ਵਿਚ ਵਧੀਕ ਸਾਲਿਸਟਰ ਜਨਰਲ ਐਸ.ਵੀ. ਰਾਜੂ ਨੇ ਅਦਾਲਤ ਨੂੰ ਦੱਸਿਆ ਕਿ ਯੰਗ ਇੰਡੀਅਨ ਲਿਮਟਿਡ ਮਨੀ ਲਾਂਡਰਿੰਗ ਵਿੱਚ ਸ਼ਾਮਲ ਸੀ ਅਤੇ ਇਸ ਨੂੰ ਦਾਨ ਦੇਣ ਨਾਲ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਚੋਣਾਂ ਲੜਨ ਲਈ ਟਿਕਟਾਂ ਮਿਲੀਆਂ ਸਨ। ਉਨ੍ਹਾਂ ਵਿਸ਼ੇਸ਼ ਜੱਜ ਵਿਸ਼ਾਲ ਗੋਗਨਾ ਸਾਹਮਣੇ ਦਲੀਲਾਂ ਦਿੱਤੀਆਂ। ਈਡੀ ਵਲੋਂ ਪੇਸ਼ ਰਾਜੂ ਨੇ ਕਿਹਾ ਕਿ ਕਾਂਗਰਸ ਨੇ ਦਾਨ ਦੇਣ ਵਾਲੇ ਕਈ ਜਣਿਆਂ ਨੂੰ ਟਿਕਟਾਂ ਦਿੱਤੀਆਂ ਜਿਸ ਨਾਲ ਧੋਖਾਧੜੀ ਦਾ ਪਤਾ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਇਹ ਦਾਅਵਾ ਗਲਤ ਹੈ ਕਿ ਉਨ੍ਹਾਂ ਦਾ ਐਸੋਸੀਏਟਿਡ ਜਰਨਲ ਲਿਮਟਿਡ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੂਲ ਪ੍ਰਕਾਸ਼ਕ ਨੈਸ਼ਨਲ ਹੈਰਾਲਡ ਹੈ ਜਿਸ ਦਾ ਕੰਟਰੋਲ ਗਾਂਧੀ ਪਰਿਵਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਾਨੀਆਂ ਨੇ ਪਾਰਟੀ ਰਾਜਨੀਤੀ ਵਿੱਚ ਆਪਣੀ ਸਥਿਤੀ ਸੁਰੱਖਿਅਤ ਕਰਨ ਲਈ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਨਿਰਦੇਸ਼ਾਂ ’ਤੇ ਯੰਗ ਇੰਡੀਅਨ ਨੂੰ ਭੁਗਤਾਨ ਕੀਤਾ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਦਾਨੀਆਂ ਨੂੰ ਯੰਗ ਇੰਡੀਅਨ ਦੇ ਉਦੇਸ਼ਾਂ ਬਾਰੇ ਪਤਾ ਨਹੀਂ ਸੀ। ਜ਼ਿਕਰਯੋਗ ਹੈ ਕਿ ਗਾਂਧੀ ਪਰਿਵਾਰ ਤੇ ਹੋਰ ਕਾਂਗਰਸੀ ਆਗੂਆਂ ’ਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਨਾਲ ਸਬੰਧਤ 2,000 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਉਤੇ ਧੋਖਾਧੜੀ ਨਾਲ ਕਬਜ਼ੇ ਤੇ ਮਨੀ ਲਾਂਡਰਿੰਗ ਵਿੱਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਹਨ।