ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੈਸ਼ਨਲ ਹੈਰਾਲਡ ਕੇਸ: ਸਿੰਘਵੀ ਨੇ ਈਡੀ ਦੇ ਕੇਸ ਨੂੰ ਅਜੀਬ ਦੱਸਿਆ

ਸੋਨੀਆ ਗਾਂਧੀ ਵੱਲੋਂ ਅਦਾਲਤ ’ਚ ਦਲੀਲਾਂ ਪੇਸ਼
Advertisement

ਨਵੀਂ ਦਿੱਲੀ, 4 ਜੁਲਾਈ

ਕਾਂਗਰਸ ਆਗੂ ਸੋਨੀਆ ਗਾਂਧੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅੱਜ ਦਲੀਲ ਦਿੱਤੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਨੈਸ਼ਨਲ ਹੈਰਾਲਡ ਮਾਮਲਾ ‘ਅਸਲ ਵਿੱਚ ਅਜੀਬ ਕੇਸ’ ਹੈ। ਸਿੰਘਵੀ ਨੇ ਆਪਣੀਆਂ ਦਲੀਲਾਂ ਉਦੋਂ ਸ਼ੁਰੂ ਕੀਤੀਆਂ ਜਦੋਂ ਈਡੀ ਦੇ ਵਧੀਕ ਸੌਲੀਸਿਟਰ ਜਨਰਲ ਐੱਵੀ ਰਾਜੂ ਨੇ 3 ਜੁਲਾਈ ਨੂੰ ਮਾਮਲੇ ’ਚ ਦਾਇਰ ਦੋਸ਼ ਪੱਤਰ ’ਤੇ ਆਪਣੀਆਂ ਦਲੀਲਾਂ ਪੂਰੀਆਂ ਕਰ ਲਈਆਂ।

Advertisement

ਸਿੰਘਵੀ ਨੇ ਦਲੀਲ ਦਿੱਤੀ, ‘ਇਹ ਅਸਲ ਵਿੱਚ ਅਜੀਬ ਮਾਮਲਾ ਹੈ। ਅਜੀਬ ਤੋਂ ਵੀ ਵੱਧ ਕੇ। ਇਹ ਬਿਨਾਂ ਕਿਸੇ ਜਾਇਦਾਦ ਦੇ ਕਥਿਤ ਮਨੀ ਲਾਂਡਰਿੰਗ ਕੇਸ ਹੈ।’ ਈਡੀ ਨੇ ਸੋਨੀਆ ਤੇ ਰਾਹੁਲ ਗਾਂਧੀ, ਮਰਹੂਮ ਕਾਂਗਰਸ ਆਗੂ ਮੋਤੀਲਾਲ ਵੋਰਾ ਤੇ ਆਸਕਰ ਫਰਨਾਂਡਿਜ਼ ਤੋਂ ਇਲਾਵਾ ਸੁਮਨ ਦੂਬੇ, ਸੈਮ ਪਿਤ੍ਰੋਦਾ ਅਤੇ ਨਿੱਜੀ ਕੰਪਨੀ ਯੰਗ ਇੰਡੀਅਨ ’ਤੇ ਨੈਸ਼ਨਲ ਹੈਰਾਲਡ ਅਖ਼ਬਾਰ ਪ੍ਰਕਾਸ਼ਤ ਕਰਨ ਵਾਲੀ ਐਸੋਸੀਏਟਿਡ ਜਰਨਲਜ਼ ਲਿਮਿਟਡ (ਏਜੇਐੱਲ) ਨਾਲ ਸਬੰਧਤ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜਾਇਦਾਦਾਂ ’ਤੇ ਧੋਖਾਧੜੀ ਨਾਲ ਕਬਜ਼ਾ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਹੈ। ਈਡੀ ਨੇ ਦੋਸ਼ ਲਾਇਆ ਕਿ ਯੰਗ ਇੰਡੀਅਨ ’ਚ ਗਾਂਧੀ ਪਰਿਵਾਰ ਕੋਲ 76 ਫੀਸਦ ਹਿੱਸੇਦਾਰੀ ਸੀ, ਜਿਸ ਨੇ 90 ਕਰੋੜ ਰੁਪਏ ਦੇ ਕਰਜ਼ੇ ਬਦਲੇ ਏਅਜੇਐੱਲ ਦੀਆਂ ਜਾਇਦਾਦਾਂ ਨੂੰ ਧੋਖਾਧੜੀ ਨਾਲ ਹੜੱਪ ਲਿਆ। ਹਾਲਾਂਕਿ ਸਿੰਘਵੀ ਨੇ ਕਿਹਾ ਕਿ ਏਜੇਐੱਲ ਨੂੰ ਕਰਜ਼ਾ ਮੁਕਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਸੀ। ਸਿੰਘਵੀ ਨੇ ਕਿਹਾ, ‘ਹਰ ਕੰਪਨੀ ਨੂੰ ਕਾਨੂੰਨ ਤਹਿਤ ਇਹ ਅਧਿਕਾਰ ਪ੍ਰਾਪਤ ਹੈ ਅਤੇ ਉਹ ਹਰ ਦਿਨ ਵੱਖ ਵੱਖ ਤਰ੍ਹਾਂ ਦੇ ਸਾਧਨਾਂ ਰਾਹੀਂ ਆਪਣੀ ਕੰਪਨੀ ਨੂੰ ਮੁਕਤ ਕਰਦੀ ਹੈ। ਇਸ ਲਈ ਤੁਸੀਂ ਕਰਜ਼ਾ ਲੈ ਕੇ ਉਸ ਨੂੰ ਕਿਸੇ ਹੋਰ ਇਕਾਈ ਨੂੰ ਸੌਂਪ ਦਿੰਦੇ ਹੋ। ਇਸ ਤਰ੍ਹਾਂ ਇਹ ਕੰਪਨੀ ਕਰਜ਼ਾ ਮੁਕਤ ਹੋ ਜਾਂਦੀ ਹੈ।’ -ਪੀਟੀਆਈ

Advertisement