ਨੈਸ਼ਨਲ ਹੇਰਾਲਡ ਮਾਮਲਾ: ਅਦਾਲਤ ਨੇ ਈਡੀ ਦੀ ਚਾਰਜਸ਼ੀਟ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ
ਨਵੀਂ ਦਿੱਲੀ, 14 ਜੁਲਾਈ ਇੱਥੋਂ ਦੀ ਅਦਾਲਤ ਨੇ ‘ਨੈਸ਼ਨਲ ਹੇਰਾਲਡ’ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਸਬੰਧੀ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ, ‘‘ਨੋਟਿਸ ਲੈਣ ਦੇ ਪਹਿਲੂ ਤੋਂ ਸਾਰੇ...
Advertisement
ਨਵੀਂ ਦਿੱਲੀ, 14 ਜੁਲਾਈ
ਇੱਥੋਂ ਦੀ ਅਦਾਲਤ ਨੇ ‘ਨੈਸ਼ਨਲ ਹੇਰਾਲਡ’ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਸਬੰਧੀ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ, ‘‘ਨੋਟਿਸ ਲੈਣ ਦੇ ਪਹਿਲੂ ਤੋਂ ਸਾਰੇ ਪੱਖਾਂ ਵੱਲੋਂ ਦਲੀਲਾਂ ਪੂਰੀਆਂ ਹੋ ਗਈਆਂ ਹਨ। ਮਾਮਲੇ ਨੂੰ 29 ਜੁਲਾਈ ਨੂੰ ਫ਼ੈਸਲੇ ਲਈ ਸੂਚੀਬੱਧ ਕੀਤਾ ਜਾਵੇਗਾ।’’ ਉਨ੍ਹਾਂ ਈਡੀ ਨੂੰ ਨਿਰਦੇਸ਼ ਦਿੱਤਾ, ‘‘ਜੇਕਰ ਜ਼ਰੂਰੀ ਹੋਵੇ ਤਾਂ 15 ਤੋਂ 17 ਜੁਲਾਈ ਦਰਮਿਆਨ ਕੇਸ ਦੀਆਂ ਫਾਈਲਾਂ ਦੀ ਪੜਤਾਲ ਲਈ ਜਾਂਚ ਅਧਿਕਾਰੀ (ਆਈਓ) ਦੀ ਮੌਜੂਦਗੀ ਯਕੀਨੀ ਬਣਾਈ ਜਾਵੇ।’’ -ਪੀਟੀਆਈ
Advertisement
Advertisement