ਨੈਸ਼ਨਲ ਹੈਰਾਲਡ ਮਾਮਲਾ: ਅਦਾਲਤ ਵੱਲੋਂ ਸੁਣਵਾਈ 30 ਅਕਤੂਬਰ ਤੱਕ ਮੁਲਤਵੀ
National Herald case: Court adjourns hearing to Oct 30
Advertisement
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ (ED) ਵੱਲੋਂ ਦਾਇਰ ਚਾਰਜ ਸ਼ੀਟ ’ਤੇ ਨੋਟਿਸ ਲੈਣ ਦੀ ਸੁਣਵਾਈ 30 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸੁਣਵਾਈ ਟਾਲਦਿਆਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਤੋਂ ਕੁਝ ਸਪੱਸ਼ਟੀਕਰਨਾਂ ਦੀ ਲੋੜ ਹੈ।
Advertisement
ਕੇਂਦਰੀ ਏਜੰਸੀ ਨੇ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਮਰਹੂਮ ਆਗੂਆਂ ਮੋਤੀਲਾਲ ਵੋਰ੍ਹਾ ਅਤੇ ਆਸਕਰ ਫਰਨਾਂਡੀਸ, ਇਸ ਤੋਂ ਇਲਾਵਾ ਸੁਮਨ ਦੂਬੇ, ਸੈਮ ਪਿਤਰੋਦਾ ਅਤੇ ਨਿੱਜੀ ਕੰਪਨੀ ਯੰਗ ਇੰਡੀਅਨ ’ਤੇ ਸਾਜ਼ਿਸ਼ (conspiracy) ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਹੈ। ਇਹ ਦੋਸ਼ ਐਸੋਸੀਏਟਿਡ ਜਰਨਲਜ਼ ਲਿਮਟਿਡ (AJL) ਜੋ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਪ੍ਰਕਾਸ਼ਿਤ ਕਰਦੀ ਸੀ, ਦੀ 2,000 ਕਰੋੜ ਤੋਂ ਵੱਧ ਦੀ ਜਾਇਦਾਦ ’ਤੇ ਧੋਖੇ ਨਾਲ ਕਬਜ਼ਾ ਕਰਨ ਨਾਲ ਸਬੰਧਤ ਹੈ।
Advertisement
