NARI 2025 ਸਰਵੇਖਣ: ਮੁੰਬਈ, ਕੋਹਿਮਾ ਤੇ ਭੁਵਨੇਸ਼ਵਰ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉੱਭਰੇ
ਭਾਰਤ ਵਿੱਚ ਕੋਹਿਮਾ, ਵਿਸ਼ਾਖਾਪਟਨਮ, ਭੁਵਨੇਸ਼ਵਰ, ਆਈਜ਼ੌਲ, ਗੰਗਟੋਕ, ਈਟਾਨਗਰ ਤੇ ਮੁੰਬਈ Kohima, Visakhapatnam, Bhubaneswar, Aizawl, Gangtok, Itanagar and Mumbai ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਬਣ ਕੇ ਉੱਭਰੇ ਹਨ ਜਦਕਿ ਪਟਨਾ, ਜੈਪੁਰ, ਫਰੀਦਾਬਾਦ, ਦਿੱਲੀ, ਕੋਲਕਾਤਾ, ਸ੍ਰੀਨਗਰ ਅਤੇ ਰਾਂਚੀ Patna, Jaipur, Faridabad, Delhi, Kolkata, Srinagar and Ranchi ਇਸ ਮਾਮਲੇ ’ਚ ਸਭ ਤੋਂ ਹੇਠਾਂ ਹਨ।
ਇਹ ਦਾਅਵਾ ਅੱਜ ਜਾਰੀ ਕੌਮੀ ਸਾਲਾਨਾ ਮਹਿਲਾ ਸੁਰੱਖਿਆ ਰਿਪੋਰਟ ਅਤੇ ਸੂਚਕ ਅੰਕ (NARI 2025) ਵਿੱਚ ਕੀਤਾ ਗਿਆ। ਇਹ ਦੇਸ਼ਿਵਆਪੀ ਸੂਚਕ ਅੰਕ 31 ਸ਼ਹਿਰਾਂ ਦੀਆਂ 12,770 ਔਰਤਾਂ ’ਤੇ ਕੀਤੀ ਗਈ ਰਾਇਸ਼ੁਮਾਰੀ ’ਤੇ ਅਧਾਰਿਤ ਹੈ। ਇਸ ਵਿੱਚ ਕੌਮੀ ਸੁਰੱਖਿਆ ਸਕੋਰ 65 ਫ਼ੀਸਦ ਰੱਖਿਆ ਗਿਆ ਹੈ ਅਤੇ ਸ਼ਹਿਰਾਂ ਦਾ ਉਕਤ ਮਾਨਕ ਤੋਂ ‘ਕਾਫੀ ਉੱਪਰ’, ‘ਉੱਪਰ’, ‘ਬਰਾਬਰ’, ‘ਹੇਠਾਂ’ ਜਾਂ ‘ਕਾਫੀ ਹੇਠਾਂ’ (‘‘much above’’, ‘‘above’’, ‘‘at’’, ‘‘below’’ or ‘‘much below’’) ਵਰਗਾਂ ’ਚ ਵਰਗੀਕਰਨ ਕੀਤਾ ਗਿਆ ਹੈ।
National Annual Report & Index on Women's Safety (NARI) 2025 ਮੁਤਾਬਕ ਕੋਹਿਮਾ ਅਤੇ ਵਿਸ਼ਾਖਾਪਟਨਮ ਵਰਗੇ ਸ਼ਹਿਰਾਂ ਜੋ ਸੂਚਕ ਅੰਕ ਵਿੱਚ ਸਿਖਰ ’ਤੇ ਹਨ, ਦੇ ਮਜ਼ਬੂਤ ਲਿੰਗ ਸਮਾਨਤਾ, ਨਾਗਰਿਕ ਹਿੱਸੇਦਾਰੀ, ਪੁਲੀਸਿੰਗ ਅਤੇ ਔਰਤਾਂ ਲਈ ਅਨੁਕੂਲ ਬੁਨਿਆਦੀ ਢਾਂਚੇ ਦਾ ਹੱਥ ਦੱਸਿਆ ਗਿਆ ਹੈ। ਦੂਜੇ ਪਾਸੇ ਕਿ ਸਭ ਤੋਂ ਹੇਠਲੇ ਸਥਾਨਾਂ ’ਤੇ ਰਹੇ ਪਟਨਾ ਅਤੇ ਜੈਪੁਰ ਵਰਗੇ ਸ਼ਹਿਰ ਦੇ ਖਰਾਬ ਪ੍ਰਦਰਸ਼ਨ ਲਈ ਕਮਜ਼ੋਰ ਸੰਸਥਾਗਤ ਪ੍ਰਤੀਕਿਰਿਆ, patriarchal norms ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਘਾਟ ਵਰਗੇ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
NARI 2025 ਰਿਪੋਰਟ ’ਚ ਕਿਹਾ ਗਿਆ ਕਿ ਕੁੱਲ ਮਿਲਾ ਕੇ ਸਰਵੇਖਣ ’ਚ ਸ਼ਾਮਲ ਪ੍ਰਤੀ ਦਸਾਂ ਵਿੱਚੋਂ ਛੇ ਔਰਤਾਂ ਨੇ ਆਪਣੇ ਸ਼ਹਿਰ ਵਿੱਚ ‘ਸੁਰੱਖਿਅਤ’ ਮਹਿਸੂਸ ਕਰਨ ਦੀ ਗੱਲ ਆਖੀ ਪਰ 40 ਪ੍ਰਤੀਸ਼ਤ ਹਾਲੇ ਵੀ ਖੁ਼ਦ ਨੂੰ ‘ਓਨਾ ਸੁਰੱਖਿਅਤ ਨਹੀਂ’ ਜਾਂ ‘ਅਸੁਰੱਖਿਅਤ’ ਮੰਨਿਆ ਹੈ। ਸਰਵੇਖਣ ਤੋਂ ਪਤਾ ਲੱਗਾ ਕਿ ਰਾਤ ਸਮੇਂ ਖਾਸਕਰ ਜਨਤਕ ਆਵਾਜਾਈ ਅਤੇ ਮਨੋਰੰਜਨ ਸਥਾਨਾਂ ’ਤੇ, ਸੁਰੱਖਿਅਤ ਮਹਿਸੂਸ ਕਰਨ ਦੀ ਧਾਰਨਾ ਵਿੱਚ ਵੀ ਕਾਫੀ ਨਿਘਾਰ ਆਇਆ ਹੈ। ਰਿਪੋਰੋਟ ਮੁਤਾਕਬਕ ਵਿਦਿਅਕ ਸੰਸਥਾਵਾਂ ਵਿੱਚ 86 ਪ੍ਰਤੀਸ਼ਤ ਔਰਤਾਂ ਦਿਨ ਵੇਲੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਪਰ ਰਾਤ ਨੂੰ ਜਾਂ ਕੈਂਪਸ ਦੇ ਬਾਹਰ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਰਹਿੰਦੀਆਂ ਹਨ। ਸਰਵੇਖਣ ਮੁਤਾਬਕ ਲਗਪਗ 91 ਫ਼ੀਸਦ ਔਰਤਾਂ ਕੰਮ ਵਾਲੀ ਜਗ੍ਹਾ ’ਤੇ ਸੁਰੱਖਿਅਤ ਮਹਿਸੂਸ ਕਰਦੀਆਂ ਪਰ ਉਨ੍ਹਾਂ ਵਿੱਚੋਂ ਲਗਪਗ ਅੱਧੀਆਂ ਔਰਤਾਂ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਕੰਮ ਵਾਲੀ ਜਗ੍ਹਾ ’ਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ POSH (Prevention of Sexual Harassment) ਨੀਤੀ ਲਾਗੂ ਹੈ ਜਾਂ ਨਹੀਂ। PTI