ਮਹੀਨੇ ’ਚ 27 ਲੱਖ ਮਗਨਰੇਗਾ ਮਜ਼ਦੂਰਾਂ ਦੇ ਨਾਂ ਕੱਟੇ
ਦੇਸ਼ ਭਰ ਵਿੱਚ 10 ਅਕਤੂਬਰ ਤੋਂ 14 ਨਵੰਬਰ ਵਿਚਾਲੇ ਮਗਨਰੇਗਾ ਦੇ ਤਕਰੀਬਨ 27 ਲੱਖ ਮਜ਼ਦੂਰਾਂ ਦੇ ਨਾਂ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ। ਸਿੱਖਿਆ ਸ਼ਾਸਤਰੀਆਂ ਅਤੇ ਕਾਰਕੁਨਾਂ ਦੇ ਗਰੁੱਪ ਲਿਬ ਟੈੱਕ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ ‘ਬਹੁਤ ਅਸਾਧਾਰਨ’...
Advertisement
ਦੇਸ਼ ਭਰ ਵਿੱਚ 10 ਅਕਤੂਬਰ ਤੋਂ 14 ਨਵੰਬਰ ਵਿਚਾਲੇ ਮਗਨਰੇਗਾ ਦੇ ਤਕਰੀਬਨ 27 ਲੱਖ ਮਜ਼ਦੂਰਾਂ ਦੇ ਨਾਂ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ। ਸਿੱਖਿਆ ਸ਼ਾਸਤਰੀਆਂ ਅਤੇ ਕਾਰਕੁਨਾਂ ਦੇ ਗਰੁੱਪ ਲਿਬ ਟੈੱਕ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ ‘ਬਹੁਤ ਅਸਾਧਾਰਨ’ ਦੱਸਿਆ ਹੈ। ਰਿਪੋਰਟ ਅਨੁਸਾਰ ਇਹ ਵੱਡੇ ਪੱਧਰ ’ਤੇ ਕਟੌਤੀ ਉਸੇ ਵੇਲੇ ਹੋਈ ਹੈ ਜਦੋਂ ਪਹਿਲੀ ਨਵੰਬਰ 2025 ਤੋਂ ਇਸ ਯੋਜਨਾ ਤਹਿਤ ਈ-ਕੇ ਵਾਈ ਸੀ ਨੂੰ ਲਾਜ਼ਮੀ ਕੀਤਾ ਗਿਆ ਸੀ। ਇਸ ਦੌਰਾਨ ਸਿਰਫ਼ 10.5 ਲੱਖ ਨਵੇਂ ਮਜ਼ਦੂਰ ਹੀ ਇਸ ਯੋਜਨਾ ਨਾਲ ਜੁੜੇ, ਜਿਸ ਕਾਰਨ ਇੱਕ ਮਹੀਨੇ ਵਿੱਚ ਹੀ ਤਕਰੀਬਨ 17 ਲੱਖ ਮਜ਼ਦੂਰਾਂ ਦੀ ਗਿਣਤੀ ਘੱਟ ਗਈ। ਦੂਜੇ ਪਾਸੇ ਪੇਂਡੂ ਵਿਕਾਸ ਮੰਤਰਾਲੇ ਦਾ ਕਹਿਣਾ ਹੈ ਕਿ ਅਯੋਗ ਜਾਂ ਫਰਜ਼ੀ ਲਾਭਪਾਤਰੀਆਂ ਨੂੰ ਬਾਹਰ ਕੱਢਣ ਲਈ ਈ-ਕੇ ਵਾਈ ਸੀ ਲਾਜ਼ਮੀ ਕੀਤੀ ਗਈ ਹੈ।
Advertisement
Advertisement
