Nagpur violence: ਲੋੜ ਪੈਣ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ: ਦੇਵੇਂਦਰ ਫੜਨਵੀਸ
Bulldozer will roll if needed: Fadnavis; 'Will recover Nagpur violence damage cost from rioters
ਨਾਗਪੁਰ, 22 ਮਾਰਚ
ਨਾਗਪੁਰ ਹਿੰਸਾ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਲੋੜ ਪੈਣ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ। ਮੁੱਖ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਨਾਗਪੁਰ ਵਿੱਚ ਹਿੰਸਾ ਕਰਨ ਵਾਲਿਆਂ ਖਿਲਾਫ਼ ‘‘ਉੱਤਰ ਪ੍ਰਦੇਸ਼ ਵਾਲੀ ਸ਼ੈਲੀ’’ ਵਿੱਚ ਕਾਰਵਾਈ ਕੀਤੀ ਜਾਵੇਗੀ?, ਤਾਂ ਉਨ੍ਹਾਂ ਇਹ ਟਿੱਪਣੀ ਕੀਤੀ।
ਪ੍ਰੈੱਸ ਕਾਨਫਰੰਸ ’ਚ Maharashtra Chief Minister Devendra Fadnavis ਨੇ ਕਿਹਾ ਕਿ ਸਰਕਾਰ ਨਾਗਪੁਰ ਹਿੰਸਾ ਦੌਰਾਨ ਨੁਕਸਾਨੀਆਂ ਗਈਆਂ ਜਾਇਦਾਦਾਂ ਦੀ ਕੀਮਤ ਦੰਗਾਕਾਰੀਆਂ ਤੋਂ ਵਸੂਲੇਗੀ ਅਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਵੇਚੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਖੰਘਾਲਣ ਮਗਰੋਂ ਹੁਣ ਤੱਕ 104 ਦੰਗਾਕਾਰੀਆਂ ਦੀ ਪਛਾਣ ਕੀਤੀ ਗਈ ਹੈ ਅਤੇ 12 ਨਾਬਾਲਗਾਂ ਸਮੇਤ 92 ਜਣਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਸਥਿਤ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਅਤੇ ਬਜਰੰਗ ਦਲ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਪਵਿੱਤਰ ਆਇਤ ਲਿਖੀ ਚਾਦਰ ਸਾੜੇ ਜਾਣ ਦੀਆਂ ਅਫਵਾਹਾਂ ਫੈਲਣ ਮਗਰੋਂ ਸੋਮਵਾਰ ਸ਼ਾਮ ਨੂੰ ਨਾਗਪੁਰ ਦੇ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਗਈ ਸੀ। ਫੜਨਵੀਸ ਨੇ ਕਿਹਾ ਕਿ ਕੇਂਦਰੀ ਨਾਗਪੁਰ ਦੇ ਖੇਤਰਾਂ ਵਿੱਚ ਹੋਈ ਹਿੰਸਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 30 ਮਾਰਚ ਨੂੰ ਨਿਰਧਾਰਤ ਦੌਰਾ ਪ੍ਰਭਾਵਿਤ ਨਹੀਂ ਹੋਵੇਗਾ। -ਪੀਟੀਆਈ
ਨਾਗਪੁਰ ਹਿੰਸਾ ਮਾਮਲੇ ’ਚ ਹੁਣ ਤੱਕ 105 ਗ੍ਰਿਫ਼ਤਾਰ, ਤਿੰਨ ਹੋਰ ਕੇਸ ਦਰਜ