ਨੱਢਾ ਵੱਲੋਂ ਸ਼ਿਮਲਾ ’ਚ ਭਾਜਪਾ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ
ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਸ਼ਨਿਚਰਵਾਰ ਨੂੰ ਇਥੇ ਪਾਰਟੀ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਭਾਜਪਾ ’ਚ ਤਾਜ਼ੀ ਊਰਜਾ ਭਰੇਗਾ। ਭਾਜਪਾ ਦਫ਼ਤਰਾਂ ਨੂੰ ‘ਸੰਸਕਾਰ ਕੇਂਦਰ’ ਐਲਾਨਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ...
Advertisement
ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਸ਼ਨਿਚਰਵਾਰ ਨੂੰ ਇਥੇ ਪਾਰਟੀ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਭਾਜਪਾ ’ਚ ਤਾਜ਼ੀ ਊਰਜਾ ਭਰੇਗਾ। ਭਾਜਪਾ ਦਫ਼ਤਰਾਂ ਨੂੰ ‘ਸੰਸਕਾਰ ਕੇਂਦਰ’ ਐਲਾਨਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦਫ਼ਤਰਾਂ ’ਚ ਸਿਖਲਾਈ, ਖੋਜ ਅਤੇ ਸੋਸ਼ਲ ਮੀਡੀਆ ਦੀ ਹਰ ਅਤਿ ਆਧੁਨਿਕ ਸਹੂਲਤ ਹੋਣ ’ਤੇ ਜ਼ੋਰ ਦਿੱਤਾ ਹੈ। ਦੇਸ਼ ’ਚ ਭਾਜਪਾ ਦੇ 787 ਦਫ਼ਤਰ ਉਸਾਰਨ ਦਾ ਟੀਚਾ ਹੈ ਅਤੇ ਹੁਣ ਤੱਕ 617 ਦਫ਼ਤਰ ਬਣ ਚੁੱਕੇ ਹਨ। ਭਾਜਪਾ ਦੇ ਹਿਮਾਚਲ ਪ੍ਰਦੇਸ਼ ’ਚ 9 ਦਫ਼ਤਰ ਬਣ ਚੁੱਕੇ ਹਨ, ਜਦਕਿ 11 ਹੋਰ ਉਸਾਰੀ ਅਧੀਨ ਹਨ।
Advertisement
Advertisement
