Myanmar quake death toll at 2,065: ਮਿਆਂਮਾਰ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 2,065 ਹੋਈ
ਸਰਕਾਰੀ ਮੀਡੀਆ ਨੇ ਦਾਅਵਾ ਕੀਤਾ
Advertisement
ਮਿਆਂਮਾਰ, 31 ਮਾਰਚ
ਮਿਆਂਮਾਰ ਵਿੱਚ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਵਾਲੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2,065 ਹੋ ਗਈ ਹੈ ਤੇ 3,900 ਤੋਂ ਵੱਧ ਜ਼ਖਮੀ ਹੋਏ ਹਨ। ਇਸ ਵੇਲੇ 270 ਤੋਂ ਵੱਧ ਲਾਪਤਾ ਹਨ। ਇਹ ਜਾਣਕਾਰੀ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਐਮਆਰਟੀਵੀ ਨੇ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਮਾ ਦੇ ਨਾਮ ਨਾਲ ਮਸ਼ਹੂਰ ਮਿਆਂਮਾਰ ਲੰਮੇ ਸਮੇਂ ਤੋਂ ਖਾਨਾਜੰਗੀ ਨਾਲ ਜੂਝ ਰਿਹਾ ਹੈ। ਭੂਚਾਲ ਕਾਰਨ ਤਬਾਹੀ ਮਗਰੋਂ ਰਾਹਤ ਤੇ ਬਚਾਅ ਕਾਰਜਾਂ ’ਚ ਕਾਫ਼ੀ ਮੁਸ਼ਕਲ ਆਈ। ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਭੂਚਾਲ ਕਾਰਨ ਕਈ ਇਲਾਕਿਆਂ ’ਚ ਇਮਾਰਤਾਂ ਤੇ ਸੜਕਾਂ ਨੁਕਸਾਨੀਆਂ ਗਈਆਂ ਜਦਕਿ ਇੱਕ ਬੰਨ੍ਹ ਟੁੱਟ ਗਿਆ ਸੀ।
Advertisement
Advertisement