ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਮਰਜੈਂਸੀ ਹਟਾਉਣ ਵਾਲੇ ਦਿਨ ਹੋਈ ਸੀ ਮੇਰੀ ਯੂਪੀਐੱਸਸੀ ਇੰਟਰਵਿਊ: ਜੈਸ਼ੰਕਰ

ਵਿਦੇਸ਼ ਮੰਤਰੀ ਨੇ ਸਿਵਲ ਸੇਵਾਵਾਂ ’ਚ ਆਪਣੇ ਦਾਖਲੇ ਦੀਆਂ ਯਾਦਾਂ ਕੀਤੀਆਂ ਸਾਂਝੀਆਂ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸਿਵਲ ਸੇਵਾ ’ਚ ਆਪਣੇ ਦਾਖਲੇ ਨੂੰ ਯਾਦ ਕਰਦਿਆਂ ਕਿਹਾ ਕਿ ਦਿੱਲੀ ’ਚ ਉਨ੍ਹਾਂ ਦੀ ਯੂਪੀਐੱਸਸੀ ਇੰਟਰਵਿਊ 21 ਮਾਰਚ, 1977 ਨੂੰ ਹੋਈ ਸੀ ਜਿਸ ਦਿਨ ਐਮਰਜੈਂਸੀ ਹਟਾਈ ਗਈ ਸੀ।

ਜੈਸ਼ੰਕਰ ਨੇ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ ਚੋਣਾਂ (1977) ਦੇ ਨਤੀਜੇ ਇੱਕ ਦਿਨ ਪਹਿਲਾਂ ਤੋਂ ਆ ਰਹੇ ਸਨ। ਐਮਰਜੈਂਸੀ ਸ਼ਾਸਨ ਦੀ ਹਾਰ ਦਾ ਅਹਿਸਾਸ ਸਾਫ ਦਿਖਾਈ ਦੇ ਰਿਹਾ ਸੀ। ਇੱਕ ਤਰ੍ਹਾਂ ਨਾਲ ਇਸੇ ਗੱਲ ਨੇ ਮੈਨੂੰ ਇੰਟਰਵਿਊ ’ਚ ਕਾਮਯਾਬੀ ਦਿਵਾਈ।’ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਉਸ ਸਮੇਂ 22 ਸਾਲ ਦੇ ਰਹੇ ਜੈਸ਼ੰਕਰ ਨੇ ਕਿਹਾ ਕਿ ਉਹ ਇੰਟਰਵਿਉ ਤੋਂ ਦੋ ਅਹਿਮ ਗੱਲਾਂ ਸਿੱਖ ਕੇ ਮੁੜੇ। ਇੱਕ ਦਬਾਅ ਵਿੱਚ ਸੰਚਾਰ ਦਾ ਮਹੱਤਵ ਅਤੇ ਦੂਜਾ ਇਹ ਕਿ ਮਹੱਤਵਪੂਰਨ ਲੋਕ ‘ਇੱਕ ਦਾਇਰੇ ਤੋਂ ਬਾਹਰ’ ਨਹੀਂ ਦੇਖ ਰਹੇ ਸਨ। ਸਿਵਲ ਸੇਵਾ ’ਚ ਪ੍ਰਵੇਸ਼ ਪਾਉਣ ਵਾਲੇ ਨਵੇਂ ਬੈਚ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਯੂਪੀਐੱਸਸੀ ਪ੍ਰੀਖਿਆ ਨੂੰ ਅਗਨੀ ਪ੍ਰੀਖਿਆ ਦੀ ਤਰ੍ਹਾਂ ਦੱਸਿਆ ਅਤੇ ਕਿਹਾ ਕਿ ਸੇਵਾਵਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਇਹ ਦੁਨੀਆ ਦੀ ‘ਬਹੁਤ ਹੀ ਅਨੋਖੀ’ ਪ੍ਰੀਖਿਆ ਪ੍ਰਣਾਲੀ ਹੈ। ਜੈਸ਼ੰਕਰ ਨੇ ਕਿਹਾ ਕਿ ਅਸਲੀ ਚੁਣੌਤੀ ਇੰਟਰਵਿਊ ਹੈ ਅਤੇ ਉਨ੍ਹਾਂ 48 ਸਾਲ ਪਹਿਲਾਂ ਹੋਈ ਯੂਪੀਐੱਸਸੀ ਦੀ ਇੰਟਰਵਿਊ ਦੀ ਮਿਸਾਲ ਦਿੱਤੀ। ਹੁਣ 70 ਸਾਲ ਦੇ ਹੋ ਚੁੱਕੇ ਜੈਸ਼ੰਕਰ ਯਾਦ ਕਰਦੇ ਹਨ, ‘ਮੇਰੀ ਇੰਟਰਵਿਊ 21 ਮਾਰਚ 1977 ਨੂੰ ਸੀ। ਉਸੇ ਦਿਨ ਐਮਰਜੈਂਸੀ ਹਟਾ ਲਈ ਗਈ ਸੀ। ਮੈਂ ਸ਼ਾਹਜਹਾਂ ਰੋਡ ’ਤੇ ਇੰਟਰਵਿਊ ਲਈ ਗਿਆ। ਉਸ ਸਵੇਰੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਮੈਂ ਸੀ।’ ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਉਨ੍ਹਾਂ ਨੂੰ 1977 ਦੀਆਂ ਚੋਣਾਂ ਬਾਰੇ ਸਵਾਲ ਪੁੱਛਿਆ ਗਿਆ ਸੀ। ਇੱਕ ਤਜਰਬੇਕਾਰ ਕੂਟਨੀਤਕ ਤੇ ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਜੋਂ ਵੱਡੇ ਪੱਧਰ ’ਤੇ ਸੇਵਾਵਾਂ ਨਿਭਾ ਚੁੱਕੇ ਜੈਸ਼ੰਕਰ ਨੇ ਕਿਹਾ, ‘ਮੇਰੇ ਲਈ ਇੱਕ ਕਾਮਯਾਬ ਲੋਕਤੰਤਰ ਉਹ ਹੈ ਜਦੋਂ ਪੂਰੇ ਸਮਾਜ ਨੂੰ ਮੌਕੇ ਮਿਲਣ; ਤਾਂ ਹੀ ਲੋਕਤੰਤਰ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਪਰ ਇਹ ਕੁਝ ਲੋਕਾਂ ਦਾ, ਪੂਰੇ ਸਮਾਜ ਵਜੋਂ ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ।’

Advertisement

 

 

Advertisement
Show comments