ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਜ਼ੱਫ਼ਰਨਗਰ ਦੰਗਾ: ਭਾਜਪਾ ਆਗੂਆਂ ਸਣੇ 19 ਖ਼ਿਲਾਫ਼ ਦੋਸ਼ ਤੈਅ

ਮੁਜ਼ੱਫਰਨਗਰ: ਇੱਥੋਂ ਦੀ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ਨੇ ਸਾਲ 2013 ਦੇ ਮੁਜ਼ੱਫਰਨਗਰ ਦੰਗਾ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਕਪਿਲ ਦੇਵ ਅਗਰਵਾਲ, ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਅਤੇ ਡਾਸਨਾ ਦੇ ਮਹੰਤ ਯਤੀ ਨਰਸਿੰਘਾਨਿੰਦ,...
Advertisement

ਮੁਜ਼ੱਫਰਨਗਰ:

ਇੱਥੋਂ ਦੀ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ਨੇ ਸਾਲ 2013 ਦੇ ਮੁਜ਼ੱਫਰਨਗਰ ਦੰਗਾ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਕਪਿਲ ਦੇਵ ਅਗਰਵਾਲ, ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਅਤੇ ਡਾਸਨਾ ਦੇ ਮਹੰਤ ਯਤੀ ਨਰਸਿੰਘਾਨਿੰਦ, ਸਪਾ ਦੇ ਸੰਸਦ ਮੈਂਬਰ ਹਰੇਂਦਰ ਮਲਿਕ ਤੇ ਭਾਜਪਾ ਆਗੂਆਂ ਸਮੇਤ 19 ਜਣਿਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਗਲੀ ਸੁਣਵਾਈ 30 ਜਨਵਰੀ ਨੂੰ ਹੋਵੇਗੀ। ਵਿਸ਼ੇਸ਼ ਜੱਜ ਦੇਵੇਂਦਰ ਸਿੰਘ ਫੌਜ਼ਦਾਰ ਨੇ ਇਹ ਦੋਸ਼ ਤੈਅ ਕੀਤੇ ਹਨ। ਹੋਰ ਜਿਨ੍ਹਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸੁਰੇਸ਼ ਰਾਣਾ, ਭਾਜਪਾ ਦੇ ਸਾਬਕਾ ਸੰਸਦ ਮੈਂਬਰ ਭਾਰਤੇਂਦੂ ਸਿੰਘ, ਭਾਜਪਾ ਦੇ ਸਾਬਕਾ ਵਿਧਾਇਕ ਅਸ਼ੋਕ ਕਾਂਸਲ ਤੇ ਉਮੇਸ਼ ਮਲਿਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਸ਼ੋਕ ਕਟਾਰੀ ਵੀ ਸ਼ਾਮਲ ਹਨ। ਇਨ੍ਹਾਂ ’ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਫਿਰਕੂ ਤਣਾਅ ਭੜਕਾਉਣ ਦਾ ਦੋਸ਼ ਹੈ। ਸੁਣਵਾਈ ਦੌਰਾਨ ਸਾਰੇ ਮੁਲਜ਼ਮ ਅਦਾਲਤ ’ਚ ਹਾਜ਼ਰ ਸਨ। -ਪੀਟੀਆਈ

Advertisement

Advertisement
Show comments