ਮਸਕ ਬਣ ਸਕਦੇ ਨੇ ਦੁਨੀਆ ਦੇ ਪਹਿਲੇ ਖਰਬਪਤੀ
ਟੈਸਲਾ ਦੇ ਸੀ ਈ ਓ ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣ ਸਕਦੇ ਹਨ। ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਕੰਪਨੀ ਦੇ ਬੋਰਡ ਨੇ ਭਵਿੱਖੀ ਵਿਕਾਸ ਟੀਚਿਆਂ ਨਾਲ ਜੁੜਿਆ ਨਵਾਂ ਤਨਖਾਹ ਪੈਕੇਜ ਪੇਸ਼ ਕੀਤਾ ਹੈ। ਜੇ ਇਸ ਪੈਕੇਜ ਨੂੰ ਮਨਜ਼ੂਰੀ...
Advertisement
ਟੈਸਲਾ ਦੇ ਸੀ ਈ ਓ ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣ ਸਕਦੇ ਹਨ। ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਕੰਪਨੀ ਦੇ ਬੋਰਡ ਨੇ ਭਵਿੱਖੀ ਵਿਕਾਸ ਟੀਚਿਆਂ ਨਾਲ ਜੁੜਿਆ ਨਵਾਂ ਤਨਖਾਹ ਪੈਕੇਜ ਪੇਸ਼ ਕੀਤਾ ਹੈ। ਜੇ ਇਸ ਪੈਕੇਜ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਮਸਕ ਨੂੰ 42 ਕਰੋੜ 37 ਲੱਖ ਵਾਧੂ ਟੈਸਲਾ ਸ਼ੇਅਰ ਮਿਲਣਗੇ, ਜਿਨ੍ਹਾਂ ਦੀ ਮੌਜੂਦਾ ਕੀਮਤ ਲਗਪਗ 11 ਲੱਖ 91 ਹਜ਼ਾਰ ਕਰੋੜ ਰੁਪਏ ਹੈ ਪਰ ਇਹ ਸ਼ੇਅਰ ਉਨ੍ਹਾਂ ਨੂੰ ਉਦੋਂ ਹੀ ਮਿਲਣਗੇ, ਜਦੋਂ ਟੈਸਲਾ ਦਾ ਬਾਜ਼ਾਰ ਪੂੰਜੀਕਰਨ 748 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
Advertisement
Advertisement