Murshidabad violence: ਹਾਈਕੋਰਟ ਦੇ ਪੈਨਲ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ
ਕੋਲਕਾਤਾ, 20 ਮਈ
HC-appointed panel says police were inactive at some places ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਵਕਫ ਵਿਰੋਧੀ ਪ੍ਰਦਰਸ਼ਨਾਂ ਨਾਲ ਸਬੰਧਤ ਹਿੰਸਾ ਦੇ ਪੀੜਤਾਂ ਦੀ ਪਛਾਣ ਅਤੇ ਪੁਨਰਵਾਸ ਲਈ ਕਲਕੱਤਾ ਹਾਈ ਕੋਰਟ ਵਲੋਂ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਿੰਸਾ ਮੌਕੇ ਸਥਾਨਕ ਪੁਲੀਸ ਮੌਕੇ ਤੋਂ ਗਾਇਬ ਰਹੀ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਦੀ ਭੂਮਿਕਾ ਵੀ ਇਸ ਰਿਪੋਰਟ ਵਿਚ ਉਜਾਗਰ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਇਸ ਆਗੂ ਨੇ ਹਜ਼ੂਮ ਦੀ ਅਗਵਾਈ ਕੀਤੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੁਰਸ਼ਿਦਾਬਾਦ ਦੇ ਧੂਲੀਆ ਕਸਬੇ ਵਿਚ ਹਮਲਿਆਂ ਦਾ ਨਿਰਦੇਸ਼ ਸਥਾਨਕ ਕੌਂਸਲਰ ਨੇ ਦਿੱਤਾ ਸੀ। ਤਿੰਨ ਮੈਂਬਰੀ ਕਮੇਟੀ ਵੱਲੋਂ ਹਾਈਕੋਰਟ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧੂਲੀਆਂ ਵਿੱਚ ਇੱਕ ਗਾਰਮੈਂਟਸ ਮਾਲ ਵੀ ਲੁੱਟਿਆ ਗਿਆ ਸੀ। ਇਸ ਤੋਂ ਇਲਾਵਾ ਹੋਰ ਥਾਈਂ ਵੀ ਹਿੰਸਾ ਹੋਈ ਸੀ ਤੇ ਇਸ ਹਿੰਸਾ ਦੇ ਪੀੜਤਾਂ ਨੇ ਪੁਲੀਸ ਨੂੰ ਕਈ ਵਾਰ ਮਦਦ ਲਈ ਫੋਨ ਕੀਤਾ ਸੀ ਪਰ ਪੁਲੀਸ ਨੇ ਕੋਈ ਮਦਦ ਨਾ ਕੀਤੀ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ 17 ਅਪਰੈਲ ਨੂੰ ਮੁਰਸ਼ਿਦਾਬਾਦ ਜ਼ਿਲੇ ’ਚ ਵਕਫ (ਸੋਧ) ਕਾਨੂੰਨ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਦੀ ਪਛਾਣ ਅਤੇ ਮੁੜ ਵਸੇਬੇ ਲਈ ਕਮੇਟੀ ਦੇ ਗਠਨ ਦਾ ਹੁਕਮ ਦਿੱਤਾ ਸੀ।