ਮੁਰਮੂ ਨੇ ਸੋਮਨਾਥ ਮੰਦਰ ’ਚ ਪ੍ਰਾਰਥਨਾ ਕੀਤੀ
ਸਰਦਾਰ ਵੱਲਭਭਾੲੀ ਪਟੇਲ ਨੂੰ ਵੀ ਸ਼ਰਧਾਂਜਲੀ ਭੇਟ
Advertisement
ਗੁਜਰਾਤ ਦੇ ਤਿੰਨ ਦਿਨਾ ਦੌਰੇ ’ਤੇ ਪਹੁੰਚੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਗਿਰ ਸੋਮਨਾਥ ਜ਼ਿਲ੍ਹੇ ਦੇ ਮਸ਼ਹੂਰ ਸੋਮਨਾਥ ਮਹਾਦੇਵ ਮੰਦਰ ’ਚ ਨਤਮਸਤਕ ਹੁੰਦਿਆਂ ਪੂਜਾ-ਪਾਠ ਕੀਤਾ। ਉਹ ਵੀਰਵਾਰ ਸ਼ਾਮ ਨੂੰ ਗੁਜਰਾਤ ਪੁੱਜੇ ਸਨ। ਗੁਜਰਾਤ ਸਰਕਾਰ ਨੇ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਨੇ ਭਗਵਾਨ ਸ਼ਿਵ ਨੂੰ ਸਮਰਪਿਤ 12 ਜਯੋਤਿਰਲਿੰਗਾਂ ’ਚੋਂ ਇਕ ਸੋਮਨਾਥ ਮਹਾਦੇਵ ਮੰਦਰ ਦਾ ਦੌਰਾ ਕਰਕੇ ਆਰਤੀ ਵੀ ਕੀਤੀ। ਰਾਸ਼ਟਰਪਤੀ ਨੇ ਮੰਦਰ ਗਲਿਆਰੇ ’ਚ ਸਥਾਪਤ ਸਰਦਾਰ ਵੱਲਭਭਾਈ ਪਟੇਲ ਦੀ ਮੂਰਤੀ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਬਿਆਨ ’ਚ ਕਿਹਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਟੇਲ ਨੇ ਮੰਦਰ ਦੇ ਪੁਨਰ ਨਿਰਮਾਣ ’ਚ ਯੋਗਦਾਨ ਦਿੱਤਾ ਸੀ। ਇਸ ਮਗਰੋਂ ਮੁਰਮੂ ਜੂਨਾਗੜ੍ਹ ਜ਼ਿਲ੍ਹੇ ਦੇ ਸਾਸਨ-ਗਿਰ ਵੱਲ ਰਵਾਨਾ ਹੋ ਗਏ ਜਿਥੇ ਉਨ੍ਹਾਂ ਗਿਰ ਨੈਸ਼ਨਲ ਪਾਰਕ ’ਚ ਸ਼ੇਰਾਂ ਨੂੰ ਦੇਖਿਆ। ਰਾਸ਼ਟਰਪਤੀ ਭਲਕੇ ਦਵਾਰਕਾ ’ਚ ਦਵਾਰਕਾਧੀਸ਼ ਮੰਦਰ ’ਚ ਦਰਸ਼ਨ ਅਤੇ ਆਰਤੀ ਕਰਨਗੇ ਤੇ ਅਹਿਮਦਾਬਾਦ ’ਚ ਗੁਜਰਾਤ ਵਿਦਿਆਪੀਠ ਦੀ 71ਵੀਂ ਕਾਨਵੋਕੇਸ਼ਨ ’ਚ ਹਾਜ਼ਰੀ ਭਰਨਗੇ।
Advertisement
Advertisement