ਮਨੀਪੁਰ ’ਚ ਪਿਓ-ਪੁੱਤ ਸਣੇ 3 ਦੀ ਹੱਤਿਆ
ਇੰਫਾਲ, 5 ਅਗਸਤ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਦੇਰ ਰਾਤ ਅਤਿਵਾਦੀਆਂ ਨੇ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਅੱਜ ਸਵੇਰੇ ਦੱਸਿਆ ਕਿ ਜ਼ਿਲ੍ਹੇ ਦੇ ਕਵਾਕਟਾ ਖੇਤਰ ਵਿੱਚ ਤਿੰਨ ਵਿਅਕਤੀਆਂ ਨੂੰ ਉਦੋਂ ਗੋਲੀ ਮਾਰੀ ਗਈ, ਜਦੋਂ...
Advertisement
Advertisement
ਇੰਫਾਲ, 5 ਅਗਸਤ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਦੇਰ ਰਾਤ ਅਤਿਵਾਦੀਆਂ ਨੇ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਅੱਜ ਸਵੇਰੇ ਦੱਸਿਆ ਕਿ ਜ਼ਿਲ੍ਹੇ ਦੇ ਕਵਾਕਟਾ ਖੇਤਰ ਵਿੱਚ ਤਿੰਨ ਵਿਅਕਤੀਆਂ ਨੂੰ ਉਦੋਂ ਗੋਲੀ ਮਾਰੀ ਗਈ, ਜਦੋਂ ਉਹ ਸੌਂ ਰਹੇ ਸਨ। ਗੋਲੀਆਂ ਚਲਾਉਣ ਬਾਅਦ ਫਿਰ ਤਲਵਾਰ ਨਾਲ ਹਮਲਾ ਕੀਤਾ ਗਿਆ। ਪੁਲੀਸ ਮੁਤਾਬਕ ਹਮਲਾਵਰ ਚੂਰਾਚਾਂਦਪੁਰ ਤੋਂ ਆਏ ਸਨ। ਤਿੰਨੋਂ ਰਾਹਤ ਕੈਂਪ ਵਿੱਚ ਠਹਿਰੇ ਹੋਏ ਸਨ ਪਰ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਕਵਾਕਟਾ ਆਪਣੇ ਘਰਾਂ ਨੂੰ ਪਰਤ ਗਏ। ਘਟਨਾ ਤੋਂ ਤੁਰੰਤ ਬਾਅਦ ਗੁੱਸੇ ਵਿੱਚ ਆਈ ਭੀੜ ਕਵਾਕਟਾ ਵਿਖੇ ਇਕੱਠੀ ਹੋ ਗਈ ਅਤੇ ਚੂਰਾਚੰਦਪੁਰ ਵੱਲ ਵਧਣ ਲੱਗੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।
Advertisement
