ਮੁੰਬਈ: ਰੇਲਗੱਡੀ ਦੀ ਫੇਟ ਨਾਲ ਦੋ ਹਲਾਕ; ਤਿੰਨ ਜ਼ਖਮੀ
ਦੱਖਣੀ ਮੁੰਬਈ ਦੇ ਸੈਂਡਹਰਸਟ ਰੋਡ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਇਸ ਤੋਂ ਪਹਿਲਾਂ ਦੋ ਇੰਜੀਨੀਅਰਾਂ ਵਿਰੁੱਧ ਦਰਜ...
Advertisement
ਦੱਖਣੀ ਮੁੰਬਈ ਦੇ ਸੈਂਡਹਰਸਟ ਰੋਡ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਇਸ ਤੋਂ ਪਹਿਲਾਂ ਦੋ ਇੰਜੀਨੀਅਰਾਂ ਵਿਰੁੱਧ ਦਰਜ ਐਫਆਈਆਰ ਨੂੰ ਲੈ ਕੇ ਕਰਮਚਾਰੀ ਯੂਨੀਅਨਾਂ ਵਲੋਂ ਹੜਤਾਲ ਕੀਤੀ ਜਾ ਰਹੀ ਸੀ ਤੇ ਇਸ ਹੜਤਾਲ ਦੇ ਕੁਝ ਸਮਾਂ ਬਾਅਦ ਹੀ ਇਹ ਹਾਦਸਾ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਦੋਂ ਕਿ ਤਿੰਨ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਅਧਿਕਾਰੀ ਨੇ ਕਿਹਾ ਸੀ ਕਿ ਇਹ ਵਿਅਕਤੀ ਗਲਤ ਪਾਸੇ ਤੋਂ ਉਤਰੇ ਸਨ ਅਤੇ ਪਟੜੀਆਂ ’ਤੇ ਜਾ ਰਹੇ ਸਨ ਕਿ ਰੇਲ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
Advertisement
Advertisement
