Mumbai terror attack a turning point in India-Pakistan ties: Jaishankar: ਮੁੰਬਈ ਅਤਿਵਾਦੀ ਹਮਲਾ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਅਹਿਮ ਮੋੜ ਸੀ: ਜੈਸ਼ੰਕਰ
ਆਨੰਦ (ਗੁਜਰਾਤ), 15 ਅਪਰੈਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ 2008 ਦੇ ਮੁੰਬਈ ਅਤਿਵਾਦੀ ਹਮਲੇ ਨੇ ਪਾਕਿਸਤਾਨ ਨਾਲ ਸਬੰਧਾਂ ਵਿੱਚ ਇਕ ਅਹਿਮ ਮੋੜ ਲਿਆਂਦਾ ਸੀ। ਉਸ ਸਮੇਂ ਭਾਰਤੀਆਂ ਨੇ ਸਮੂਹਿਕ ਤੋਰ ’ਤੇ ਮਹਿਸੂਸ ਕੀਤਾ ਕਿ ਗੁਆਂਢੀ ਦੇਸ਼ ਦਾ...
Advertisement
ਆਨੰਦ (ਗੁਜਰਾਤ), 15 ਅਪਰੈਲ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ 2008 ਦੇ ਮੁੰਬਈ ਅਤਿਵਾਦੀ ਹਮਲੇ ਨੇ ਪਾਕਿਸਤਾਨ ਨਾਲ ਸਬੰਧਾਂ ਵਿੱਚ ਇਕ ਅਹਿਮ ਮੋੜ ਲਿਆਂਦਾ ਸੀ। ਉਸ ਸਮੇਂ ਭਾਰਤੀਆਂ ਨੇ ਸਮੂਹਿਕ ਤੋਰ ’ਤੇ ਮਹਿਸੂਸ ਕੀਤਾ ਕਿ ਗੁਆਂਢੀ ਦੇਸ਼ ਦਾ ਅਜਿਹਾ ਵਤੀਰਾ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚਾਰੋਤਾਰ ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ ਵਿੱਚ ਇਕ ਸੰਵਾਦ ਸੈਸ਼ਨ ਦੌਰਾਨ ਜੈਸ਼ੰਕਰ ਨੇ ਪਿਛਲੇ ਇਕ ਦਹਾਕੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਬਦਲਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਉਲਟ, ਪਾਕਿਸਤਾਨ ਨਹੀਂ ਬਦਲਿਆ ਹੈ। ਉਸ ਨੇ ਆਪਣੀਆਂ ਮਾੜੀਆਂ ਆਦਤਾਂ ਜਾਰੀ ਰੱਖੀਆਂ ਹਨ। ਜ਼ਿਕਰਯੋਗ ਹੈ ਕਿ 26 ਨਵੰਬਰ, 2008 ਨੂੰ 10 ਪਾਕਿਸਤਾਨੀ ਅਤਿਵਾਦੀਆਂ ਦੇ ਇਕ ਸਮੂਹ ਨੇ ਮੁੰਬਈ ਵਿੱਚ ਕਈ ਥਾਵਾਂ ’ਤੇ ਹਮਲੇ ਕੀਤੇ, ਜਿਸ ਵਿੱਚ ਲਗਪਗ 60 ਘੰਟੇ ਦੀ ਘੇਰਾਬੰਦੀ ਵਿੱਚ 166 ਲੋਕ ਮਾਰੇ ਗਏ ਸਨ।
Advertisement
Advertisement