ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਕਨੀਕੀ ਖਰਾਬੀ ਕਾਰਨ ਮੁੰਬਈ ਮੋਨੋਰੇਲ ਅੱਧ ਵਿਚਾਲੇ ਰੁਕੀ

ਸਾਰੇ 17 ਮੁਸਾਫ਼ਰ ਸੁਰੱਖਿਅਤ ਕੱਢੇ; ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਵਾਪਰੀ ਦੂਜੀ ਘਟਨਾ
ਮੁੰਬਈ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਰੁਕੀ ਹੋਈ ਮੋਨੋਰੇਲ। ਫੋਟੋ: ਪੀਟੀਆਈ
Advertisement

ਮੁੰਬਈ ’ਚ ਅੱਜ ਸਵੇਰੇ ਤਕਨੀਕੀ ਖਰਾਬੀ ਕਾਰਨ ਮੋਨੋਰੇਲ ਅੱਧ ਵਿਚਾਲੇ ਰੁਕ ਗਈ ਜਿਸ ਮਗਰੋਂ ਉਸ ’ਚ ਸਵਾਰ ਸਾਰੇ 17 ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਘੱਟ ਸਮੇਂ ਅੰਦਰ ਇਹ ਦੂਜੀ ਵਾਰ ਹੈ ਜਦੋਂ ਮੋਨੋਰੇਲ ’ਚ ਅਜਿਹੀ ਖਰਾਬੀ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ 7.16 ਵਜੇ ਵਡਾਲਾ ’ਚ ਐਂਟੌਪ ਹਿੱਲ ਬੱਸ ਡਿੱਪੂ ਤੇ ਜੀ ਟੀ ਬੀ ਐੱਨ ਮੋਨੋਰੇਲ ਸਟੇਸ਼ਨ ਵਿਚਾਲੇ ਵਾਪਰੀ। ਮੋਨੋਰੇਲ ਦਾ ਸੰਚਾਲਨ ਕਰਨ ਵਾਲੀ ‘ਮਹਾ ਮੁੰਬਈ ਮੈਟਰੋ ਅਪਰੇਸ਼ਨ ਕਾਰਪੋਰੇਸ਼ਨ ਲਿਮਿਟਡ’ (ਐੱਮ ਐੱਮ ਐੱਮ ਓ ਸੀ ਐੱਲ) ਦੇ ਬੁਲਾਰੇ ਨੇ ਕਿਹਾ, ‘ਅੱਜ ਇੱਕ ਮੋਨੋਰੇਲ ’ਚ ਤਕਨੀਕੀ ਖਰਾਬੀ ਆ ਗਈ। ਸੁਰੱਖਿਆ ਪ੍ਰੋਟੋਕੋਲ ਅਨੁਸਾਰ ਉਸ ’ਚ ਸਵਾਰ ਸਾਰੇ 17 ਯਾਤਰੀਆਂ ਨੂੰ ਤੁਰੰਤ ਤੇ ਸੁਰੱਖਿਅਤ ਢੰਗ ਨਾਲ ਦੂਜੀ ਰੇਲ ਗੱਡੀ ’ਚ ਤਬਦੀਲ ਕਰ ਦਿੱਤਾ ਗਿਆ ਅਤੇ ਸਵੇਰੇ 7.40 ਵਜੇ ਤੱਕ ਉਨ੍ਹਾਂ ਨੂੰ ਅਗਲੇ ਸਟੇਸ਼ਨ ’ਤੇ ਪਹੁੰਚਾ ਦਿੱਤਾ ਗਿਆ।’ ਕੰਪਨੀ ਨੇ ਕਿਹਾ, ‘ਪ੍ਰਭਾਵਿਤ ਰੇਲ ਗੱਡੀ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ ਹੈ। ਸੰਤ ਗਾਡਗੇ ਮਹਾਰਾਜ ਚੌਕ ਅਤੇ ਵਡਾਲ ਵਿਚਾਲੇ ਸਿੰਗਲ ਲਾਈਨ ’ਤੇ ਸੰਚਾਲਨ ਕੀਤਾ ਗਿਆ ਜਿਸ ਕਾਰਨ ਸੇਵਾਵਾਂ ’ਚ ਦੇਰੀ ਹੋਈ ਹੈ ਜਦਕਿ ਵਡਾਲ ਤੇ ਚੈਂਬੂਰ ਵਿਚਾਲੇ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ।’ ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਪਰ ਉਨ੍ਹਾਂ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਬਰਾਬਰ ਟਰੈਕ ’ਤੇ ਇੱਕ ਹੋਰ ਮੋਨੋਰੇਲ ਪਹੁੰਚਣ ਤੋਂ ਬਾਅਦ ਮੁਸਾਫਰਾਂ ਨੂੰ ਕੱਢ ਲਿਆ ਗਿਆ। ਇਸ ਤੋਂ ਪਹਿਲਾਂ 19 ਅਗਸਤ ਨੂੰ ਭਾਰੀ ਮੀਂਹ ਵਿਚਾਲੇ ਮੈਸੂਰ ਕਲੋਨੀ ਸਟੇਸ਼ਨ ਨੇੜੇ ਇੱਕ ਮੋਨੋਰੇਲ ’ਚ 582 ਮੁਸਾਫ਼ਰ ਕਈ ਘੰਟੇ ਤੱਕ ਫਸੇ ਰਹੇ ਸਨ ਜਿਨ੍ਹਾਂ ਨੂੰ ਬਾਅਦ ’ਚ ਫਾਇਰ ਬ੍ਰਿਗੇਡ ਨੇ ਕੱਢਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਮੋਨੋਰੇਲ ਅਚਾਰੀਆ ਅਤਰੇ ਨਗਰ ਸਟੇਸ਼ਨ ’ਤੇ ਫਸ ਗਈ ਸੀ ਜਿੱਥੋਂ 200 ਮੁਸਾਫ਼ਰਾਂ ਨੂੰ ਸੁਰੱਖਿਅਤ ਕੱਢਿਆ ਗਿਆ।

Advertisement
Advertisement
Show comments