ਮੁੰਬਈ: RDX ਨਾਲ 14 ਅਤਿਵਾਦੀਆਂ ਦੀ ਮੌਜੂਦਗੀ ਬਾਰੇ ਝੂਠਾ ਸੰਦੇਸ਼ ਭੇਜਣ ਵਾਲਾ ਗ੍ਰਿਫ਼ਤਾਰ
ਮੁੰਬਈ ਪੁਲੀਸ ਨੇ ਨੋਇਡਾ ਤੋਂ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਨੋਇਡਾ ਵਸਨੀਕ ਇਕ ਵਿਅਕਤੀ ਨੇ ਸੰਦੇਸ਼ ਭੇਜਿਆ ਸੀ ਕਿ 14 ਅਤਿਵਾਦੀ 400 ਕਿਲੋਗ੍ਰਾਮ ਆਰ ਡੀ ਐਕਸ (RDX) ਨਾਲ ਸ਼ਹਿਰ ਵਿੱਚ ਦਾਖਲ ਹੋਏ ਹਨ ਤਾਂ ਜੋ...
Advertisement
ਮੁੰਬਈ ਪੁਲੀਸ ਨੇ ਨੋਇਡਾ ਤੋਂ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਨੋਇਡਾ ਵਸਨੀਕ ਇਕ ਵਿਅਕਤੀ ਨੇ ਸੰਦੇਸ਼ ਭੇਜਿਆ ਸੀ ਕਿ 14 ਅਤਿਵਾਦੀ 400 ਕਿਲੋਗ੍ਰਾਮ ਆਰ ਡੀ ਐਕਸ (RDX) ਨਾਲ ਸ਼ਹਿਰ ਵਿੱਚ ਦਾਖਲ ਹੋਏ ਹਨ ਤਾਂ ਜੋ ਧਮਾਕੇ ਕਰ ਸਕਣ।
ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 79 ਵਿੱਚ ਰਹਿਣ ਵਾਲੇ ਦੋਸ਼ੀ ਅਸ਼ਵਿਨੀ ਕੁਮਾਰ ਸੁਪਰਾ ਨੂੰ ਧਮਕੀ ਭਰਿਆ ਸੰਦੇਸ਼ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਇਹ ਸੰਦੇਸ਼ ਵੀਰਵਾਰ ਨੂੰ ਟਰੈਫਿਕ ਪੁਲਿਸ ਦੀ ਵਟਸਐਪ ਹੈਲਪਲਾਈਨ 'ਤੇ ਪ੍ਰਾਪਤ ਹੋਇਆ ਸੀ।
ਭੇਜਣ ਵਾਲੇ ਨੇ ਦਾਅਵਾ ਕੀਤਾ ਸੀ ਕਿ 14 ਅਤਿਵਾਦੀ ਹਿਊਮਨ ਬੰਬ ਅਤੇ 400 ਕਿਲੋ ਆਰ ਡੀ ਐਕਸ (RDX) ਨਾਲ ਸ਼ਹਿਰ ਵਿੱਚ ਦਾਖਲ ਹੋਏ ਹਨ ਅਤੇ ਉਨ੍ਹਾਂ ਨੇ ਸ਼ਹਿਰ ਨੂੰ ਉਡਾਉਣ ਲਈ 34 ਵਾਹਨਾਂ ਵਿੱਚ ਬੰਬ ਲਗਾਏ ਹਨ। ਜਦੋਂ ਸ਼ਹਿਰ ਦੀ ਪੁਲੀਸ ਗਣੇਸ਼ ਉਤਸਵ ਦੇ 10ਵੇਂ ਦਿਨ ਅਨੰਤ ਚਤੁਰਥੀ ਲਈ ਸੁਰੱਖਿਆ ਪ੍ਰਬੰਧ ਕਰ ਰਹੀ ਸੀ। ਹਾਲਾਂਕਿ ਇਹ ਸੰਦੇਸ਼ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਸੰਦੇਸ਼ ਭੇਜਣ ਵਾਲੇ ਦਾ ਮੋਬਾਈਲ ਨੰਬਰ ਟਰੇਸ ਕਰਦਿਆਂ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ ਅਤੇ ਉਸਨੂੰ ਅੱਜ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Advertisement
Advertisement