ਮੁੰਬਈ: ਟਾਟਾ ਮੈਮੋਰੀਅਲ ਹਸਪਤਾਲ ਨੂੰ ਮਿਲੀ ਬੰਬ ਦੀ ਈ-ਮੇਲ ਧਮਕੀ ਝੂਠੀ ਨਿਕਲੀ
ਮੁੰਬਈ, 9 ਮਈ ਇੱਥੇ ਟਾਟਾ ਮੈਮੋਰੀਅਲ ਹਸਪਤਾਲ ਨੂੰ ਸ਼ੁੱਕਰਵਾਰ ਸਵੇਰੇ ਇਕ ਈਮੇਲ ਮਿਲੀ ਸੀ ਕਿ ਇਮਾਰਤ ਵਿੱਚ ਬੰਬ ਹੈ, ਪਰ ਜਾਂਚ ਕੀਤੇ ਜਾਣ ਉਪਰੰਤ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਈਮੇਲ ਝੂਠੀ ਨਿਕਲੀ। ਭੋਈਵਾੜਾ ਪੁਲੀਸ ਸਟੇਸ਼ਨ ਦੇ ਇਕ ਅਧਿਕਾਰੀ ਨੇ...
Advertisement
ਮੁੰਬਈ, 9 ਮਈ
ਇੱਥੇ ਟਾਟਾ ਮੈਮੋਰੀਅਲ ਹਸਪਤਾਲ ਨੂੰ ਸ਼ੁੱਕਰਵਾਰ ਸਵੇਰੇ ਇਕ ਈਮੇਲ ਮਿਲੀ ਸੀ ਕਿ ਇਮਾਰਤ ਵਿੱਚ ਬੰਬ ਹੈ, ਪਰ ਜਾਂਚ ਕੀਤੇ ਜਾਣ ਉਪਰੰਤ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਈਮੇਲ ਝੂਠੀ ਨਿਕਲੀ। ਭੋਈਵਾੜਾ ਪੁਲੀਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਦੇ ਅਧਿਕਾਰਤ ਈਮੇਲ ਆਈਡੀ ’ਤੇ ਭੇਜੇ ਗਏ ਈਮੇਲ ਵਿਚ ਕਿਹਾ ਗਿਆ ਸੀ ਕਿ ਇਮਾਰਤ ਵਿੱਚ ਬੰਬ ਹੈ ਅਤੇ ਮਰੀਜ਼ਾਂ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਇਮਾਰਤ ਦੀ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀ ਨੇ ਅੱਗੇ ਕਿਹਾ ਕਿ ਪੁਲੀਸ ਪਹਿਲੀ ਸੂਚਨਾ ਰਿਪੋਰਟ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਹੈ, ਅਤੇ ਹੋਰ ਜਾਂਚ ਜਾਰੀ ਹੈ। -ਪੀਟੀਆਈ
Advertisement
Advertisement