MUDA ਜ਼ਮੀਨ ਘੁਟਾਲਾ ਕੇਸ: ਲੋਕਆਯੁਕਤ ਪੁਲੀਸ ਵੱਲੋਂ ਮੁੱਖ ਮੰਤਰੀ ਸਿੱਧਰਮੱਈਆ ਖਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ
ਜਾਂਚ ਅਧਿਕਾਰੀਆਂ ਨੇ ਅੰਤਿਮ ਰਿਪੋਰਨ ਹਾਈ ਕੋਰਟ ਨੂੰ ਸੌਂਪੀ
Advertisement
ਬੰਗਲੂਰੂ, 19 ਫਰਵਰੀ
MUDA case ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (MUDA) ਸਾਈਟ ਅਲਾਟਮੈਂਟ ਮਾਮਲੇ ਦੀ ਜਾਂਚ ਕਰ ਰਹੀ ਲੋਕਆਯੁਕਤ Lokayukta ਪੁਲੀਸ ਨੇ ਅੱਜ ਕਿਹਾ ਕਿ ਸਬੂਤਾਂ ਦੀ ਘਾਟ ਕਰਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ Siddaramaiah ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਵਿਰੁੱਧ ਦੋਸ਼ ਸਾਬਤ ਨਹੀਂ ਹੋ ਸਕੇ।
Advertisement
ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਈ ਕੋਰਟ ਨੂੰ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ।
ਲੋਕਆਯੁਕਤ ਪੁਲੀਸ ਨੇ ਕਾਰਕੁਨ ਸਨੇਹਾਮਈ ਕ੍ਰਿਸ਼ਨਾ, ਜੋ MUDA ਮਾਮਲੇ ਵਿੱਚ ਸ਼ਿਕਾਇਤਕਰਤਾ ਹੈ, ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, ‘‘ਕਿਉਂਕਿ ਮਾਮਲੇ ਵਿੱਚ ਦੋਸ਼ੀ 1 ਤੋਂ 4 ਵਿਰੁੱਧ ਉਪਰੋਕਤ ਦੋਸ਼ ਸਬੂਤਾਂ ਦੀ ਘਾਟ ਕਾਰਨ ਸਾਬਤ ਨਹੀਂ ਹੋਏ ਹਨ, ਇਸ ਲਈ ਅੰਤਿਮ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਜਾ ਰਹੀ ਹੈ।’’
ਇਸ ਕੇਸ ਵਿਚ ਸਿੱਧਰਮੱਈਆ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ, ਉਨ੍ਹਾਂ ਦਾ ਜੀਜਾ ਮਲਿਕਾਰਜੁਨ ਸਵਾਮੀ ਅਤੇ ਜ਼ਮੀਨ ਮਾਲਕ ਦੇਵਰਾਜੂ ਵੀ ਦੋਸ਼ੀ ਹਨ। -ਪੀਟੀਆਈ
Advertisement