ਮਾਂ ਨੇ ਤਿੰਨ ਬੱਚੇ ਡੋਬ ਕੇ ਖ਼ੁਦਕੁਸ਼ੀ ਕੀਤੀ
ਰਾਜਸਥਾਨ ਦੇ ਜ਼ਿਲ੍ਹਾ ਬਲੋਤਰਾ ’ਚ ਔਰਤ ਨੇ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋਇਆ ਤੇ ਫਿਰ ਖ਼ੁਦ ਟੈਂਕੀ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਜਸੋਲ ਦੇ ਪਿੰਡ ਟਾਪਰਾ ਨੇੜੇ ਪਾਣੀ ਦੀ ਟੈਂਕੀ ਵਿੱਚੋਂ ਔਰਤ...
Advertisement
ਰਾਜਸਥਾਨ ਦੇ ਜ਼ਿਲ੍ਹਾ ਬਲੋਤਰਾ ’ਚ ਔਰਤ ਨੇ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋਇਆ ਤੇ ਫਿਰ ਖ਼ੁਦ ਟੈਂਕੀ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਜਸੋਲ ਦੇ ਪਿੰਡ ਟਾਪਰਾ ਨੇੜੇ ਪਾਣੀ ਦੀ ਟੈਂਕੀ ਵਿੱਚੋਂ ਔਰਤ ਤੇ ਉਸ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮਮਤਾ (32) ਵਾਢੀ ਸੀਜ਼ਨ ਦੌਰਾਨ ਪਰਿਵਾਰ ਨਾਲ ਖੇਤਾਂ ’ਚ ਰਹਿ ਰਹੀ ਸੀ। ਬੁੱਧਵਾਰ ਰਾਤ ਨੂੰ ਰੋਟੀ ਖਾਣ ਮਗਰੋਂ ਪਰਿਵਾਰ ਦੇ ਸਾਰੇ ਜੀਆਂ ਦੇ ਸੌਣ ਪਿੱਛੋਂ ਮਮਤਾ ਨੇ ਆਪਣੇ ਤਿੰਨ ਬੱਚਿਆਂ ਪੁੱਤਰ ਨਵੀਨ (7), ਰੁਗਾਰਾਮ (4) ਤੇ ਧੀ ਮਾਨਵੀ, ਜੋ ਮਹਿਜ਼ ਛੇ ਮਹੀਨਿਆਂ ਦੀ ਸੀ, ਸਣੇ ਪਾਣੀ ਦੀ ਟੈਂਕੀ ਵਿੱਚ ਛਾਲ ਮਾਰ ਦਿੱਤੀ। ਅਗਲੀ ਸਵੇਰ ਮਮਤਾ ਦੀ ਭਾਲ ਕਰਨ ’ਤੇ ਉਸ ਦੀ ਸੱਸ ਨੂੰ ਪਾਣੀ ਦੀ ਟੈਂਕੀ ਕੋਲ ਮਮਤਾ ਦੀਆਂ ਚੱਪਲਾਂ ਮਿਲੀਆਂ। ਟੈਂਕੀ ਅੰਦਰ ਲਾਸ਼ਾਂ ਮਿਲਣ ’ਤੇ ਸੱਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।
Advertisement
Advertisement
