ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰਕਾਸ਼ੀ ਵਿਚ ਅਜੇ ਵੀ 100 ਤੋਂ ਵੱਧ ਲੋਕ ਲਾਪਤਾ

ਗੁੰਮਸ਼ੁਦਾ ਵਿਚ 14 ਰਾਜਪੂਤਾਨਾ ਰਾਈਫਲਜ਼ ਦੇ 8 ਜਵਾਨ ਵੀ ਸ਼ਾਮਲ; ਹੁਣ ਤੱਕ 357 ਤੋਂ ਵੱਧ ਨਾਗਰਿਕਾਂ ਨੂੰ ਬਚਾਇਆ
ਉੱਤਰਕਾਸ਼ੀ ਵਿੱਚ ਬੱਦਲ ਫਟਣ ਨਾਲ ਪ੍ਰਭਾਵਿਤ ਧਰਾਲੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਦੀਆਂ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਟੀਮਾਂ। ਫੋਟੋ: ਪੀਟੀਆਈ
Advertisement

ਭਾਰਤੀ ਫੌਜ ਵੱਲੋਂ ਉਤਰਾਖੰਡ ਦੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਧਰਾਲੀ ਅਤੇ ਹਰਸ਼ਿਲ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ 100 ਤੋਂ ਵੱਧ ਨਾਗਰਿਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿਚ 14 ਰਾਜਪੂਤਾਨਾ ਰਾਈਫਲਜ਼ ਦੇ ਅੱਠ ਫੌਜੀ ਵੀ ਸ਼ਾਮਲ ਹਨ। ਭਾਰਤੀ ਹਵਾਈ ਸੈਨਾ, SDRF, NDRF, ਆਈਟੀਬੀਪੀ, ਸਰਹੱਦੀ ਸੜਕ ਸੰਗਠਨ (ਬੀਆਰਓ) ਅਤੇ ਸਥਾਨਕ ਅਧਿਕਾਰੀਆਂ ਦੇ ਤਾਲਮੇਲ ਨਾਲ ਹੁਣ ਤੱਕ ਹਵਾਈ ਅਤੇ ਜ਼ਮੀਨੀ ਯਤਨਾਂ ਦੇ ਸੁਮੇਲ ਰਾਹੀਂ 357 ਤੋਂ ਵੱਧ ਨਾਗਰਿਕਾਂ ਨੂੰ ਬਚਾਇਆ ਗਿਆ ਹੈ।

ਮੰਗਲਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆਇਆ, ਜਿਸ ਵਿਚ ਸਾਰਾ ਪੂਰਾ ਧਰਾਲੀ ਪਿੰਡ ਰੁੜ੍ਹ ਗਿਆ ਅਤੇ ਕਈ ਲੋਕਾਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦਾ ਖਦਸ਼ਾ ਹੈ। ਸਾਲ 2013 ਵਿਚ ਕੇਦਾਰਨਾਥ ਵਿਚ ਬੱਦਲ ਫਟਣ ਮਗਰੋਂ ਇਹ ਹੁਣ ਤੱਕ ਰਾਜ ਵਿੱਚ ਸਭ ਤੋਂ ਭਿਆਨਕ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਹੈ। ਭਾਰਤੀ ਫੌਜ ਵੱਲੋਂ ਰਾਹਤ ਤੇ ਬਚਾਅ ਕਾਰਜਾਂ ਲਈ 225 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਲੜਾਕੂ ਇੰਜਨੀਅਰ, ਰੀਕੋ ਰਾਡਾਰ ਯੂਨਿਟ ਅਤੇ ਸਨਾਈਫਰ ਡੌਗ ਸਕੁਐਡ ਸ਼ਾਮਲ ਹਨ।

Advertisement

ਹਰਸ਼ਿਲ, ਜਿੱਥੇ ਆਪ੍ਰੇਸ਼ਨ ਦੀ ਕੇਂਦਰੀ ਕਮਾਂਡ ਪੋਸਟ ਸਥਿਤ ਹੈ, ਦੇ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ, ‘‘ਮੌਸਮੀ ਅੜਿੱਕਿਆਂ ਦੇ ਬਾਵਜੂਦ, ਸਾਡੀਆਂ ਟੀਮਾਂ ਹਰ ਫਸੇ ਹੋਏ ਵਿਅਕਤੀ ਤੱਕ ਪਹੁੰਚਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।’’ ਅਧਿਕਾਰੀ ਨੇ ਦੱਸਿਆ ਕਿ ਧਰਾਲੀ ਪਿੰਡ ਵਿਆਪਕ ਜ਼ਮੀਨ ਖਿਸਕਣ ਅਤੇ ਸੜਕ ਨੁਕਸਾਨੇ ਜਾਣ ਕਾਰਨ ਕੱਟਿਆ ਹੋਇਆ ਹੈ। ਲਿਮਚੀਗੜ੍ਹ ਤੱਕ ਸੜਕ ਸਾਫ਼ ਹੋ ਗਈ ਹੈ, ਜਿੱਥੇ ਇੰਜੀਨੀਅਰ ਇੱਕ ਬੈਲੀ ਬ੍ਰਿਜ ਨੂੰ ਚਾਲੂ ਕਰਨ ਲਈ ਦੌੜ ਭੱਜ ਕਰ ਰਹੇ ਹਨ। ਇਸ ਪੁਲ ਦੇ ਅੱਜ ਰਾਤ ਤੱਕ ਚਾਲੂ ਹੋਣ ਦੀ ਉਮੀਦ ਹੈ, ਜਿਸ ਮਗਰੋਂ ਜ਼ਮੀਨੀ ਸੰਪਰਕ ਬਹਾਲ ਹੋ ਜਾਵੇਗਾ।

ਡਾਕਟਰ, ਨਰਸਿੰਗ ਸਹਾਇਕ ਅਤੇ ਲੜਾਕੂ ਡਾਕਟਰ ਸਮੇਤ ਮੈਡੀਕਲ ਟੀਮਾਂ ਮੌਕੇ ’ਤੇ ਐਮਰਜੈਂਸੀ ਦੇਖਭਾਲ ਪ੍ਰਦਾਨ ਕਰ ਰਹੀਆਂ ਹਨ। ਹੁਣ ਤੱਕ ਕੱਢੇ ਗਏ 355 ਨਾਗਰਿਕਾਂ ਵਿੱਚੋਂ 119 ਨੂੰ ਦੇਹਰਾਦੂਨ ਭੇਜਿਆ ਗਿਆ ਹੈ ਜਦੋਂਕਿ 13 ਫੌਜੀਆਂ ਨੂੰ ਵੀ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਦੋ ਹੋਰ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਹਤ ਤੇ ਬਚਾਅ ਕਾਰਜਾਂ ਵਿਚ 7 ਅਗਸਤ ਨੂੰ 68 ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ। ਇਨ੍ਹਾਂ ਵਿਚ ਹਵਾਈ ਸੈਨਾ ਦੇ ਛੇ, ਫੌਜ ਦੇ ਸੱਤ ਅਤੇ ਸਿਵਲ ਆਪਰੇਟਰਾਂ ਦੇ 55 ਹੈਲੀਕਾਪਟਰ ਸ਼ਾਮਲ ਸਨ।

ਅਧਿਕਾਰੀ ਨੇ ਕਿਹਾ, ‘‘ਹੈਲੀਕਾਪਟਰ ਦੂਰ ਦੁਰਾਡੇ ਇਲਾਕਿਆਂ ਵਿਚ ਫਸੇ ਨਾਗਰਿਕਾਂ ਨੂੰ ਭੋਜਨ, ਦਵਾਈਆਂ ਅਤੇ ਬਚਾਅ ਉਪਕਰਣ ਪਹੁੰਚਾ ਰਹੇ ਹਨ। ਇੱਕ ‘ਹੈਲੀ-ਬ੍ਰਿਜ’ ਸਿਸਟਮ ਦੇਹਰਾਦੂਨ, ਹਰਸ਼ਿਲ, ਮਤਲੀ ਅਤੇ ਧਾਰਸੂ ਏਐਲਜੀ ਨੂੰ ਜੋੜ ਰਿਹਾ ਹੈ, ਸੀ-295 ਜਹਾਜ਼ ਸਪਲਾਈ ਲਾਈਨਾਂ ਨੂੰ ਮਜ਼ਬੂਤ ਕਰ ਰਿਹਾ ਹੈ।’’ ਹਰਸ਼ਿਲ ਵਿੱਚ ਫੌਜ ਵੱਲੋਂ ਸੈਟੇਲਾਈਟ ਕੁਨੈਕਟੀਵਿਟੀ ਅਤੇ ਕਾਰਜਸ਼ੀਲ ਵਾਈ-ਫਾਈ ਵਾਲਾ ਇੱਕ ਸੰਚਾਰ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਟੈਲੀਕਾਮ ਆਪਰੇਟਰ ਬੀਐਸਐਨਐਲ ਅਤੇ ਏਅਰਟੈੱਲ ਜਨਤਕ ਨੈੱਟਵਰਕਾਂ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ।

Advertisement
Tags :
#Dharali#UttarakhandFloodsCloudburstDisasterReliefflashfloodHADRHarshilIndianArmyRescueOperationUttarkashi