ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Monsoon Session: ਰੌਲੇ-ਰੱਪੇ ਕਾਰਨ ਲੋਕ ਸਭਾ ਪੂਰੇ ਦਿਨ ਲਈ ਮੁਲਤਵੀ, ਰਾਜ ਸਭਾ ਵਿਚ ਵਿਰੋਧੀ ਧਿਰ ਵੱਲੋ ਵਾਕਆਉਟ

ਬਿਹਾਰ ਵਿੱਚ ਵੋਟਰ ਸੂਚੀ ਦੀ ਸੁਧਾਈ ਅਤੇ ਹੋਰ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਜਾਰੀ ਪ੍ਰਦਰਸ਼ਨਾਂ ਕਾਰਨ ਲੋਕ ਸਭਾ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ।  ਉਧਰ ਰਾਜ ਵਿੱਚ ਵਿਰੋਧੀ ਧਿਰ ਵੱਲੋਂ ਵਾਕਆਉਟ ਕੀਤਾ...
. (Sansad TV via PTI Photo)
Advertisement

ਬਿਹਾਰ ਵਿੱਚ ਵੋਟਰ ਸੂਚੀ ਦੀ ਸੁਧਾਈ ਅਤੇ ਹੋਰ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਜਾਰੀ ਪ੍ਰਦਰਸ਼ਨਾਂ ਕਾਰਨ ਲੋਕ ਸਭਾ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ।  ਉਧਰ ਰਾਜ ਵਿੱਚ ਵਿਰੋਧੀ ਧਿਰ ਵੱਲੋਂ ਵਾਕਆਉਟ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਦੋਵੇਂ ਸਦਨਾਂ ਦੀ ਕਾਰਵਾਈ ਪਹਿਲਾ 12 ਵਜੇ ਫਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਸੀ। ਜਿਵੇਂ ਹੀ ਸੰਸਦ ਦੁਪਹਿਰ ਨੂੰ ਮੁੜ ਜੁੜੀ, ਵਿਰੋਧੀ ਮੈਂਬਰ 'ਵੋਟ ਚੋਰ, ਗੱਦੀ ਛੋੜ' ਦੇ ਨਾਅਰੇ ਲਗਾਉਂਦੇ ਹੋਏ ਆਸਣ ਦੇ ਅੱਗੇ ਆ ਗਏ।

Advertisement

ਲੋਕ ਸਭਾ ਵਿਚ ਭਾਜਪਾ ਮੈਂਬਰ ਸੰਧਿਆ ਰਾਏ, ਜੋ ਪ੍ਰਧਾਨਗੀ ਕਰ ਰਹੇ ਸਨ, ਨੇ ਸੰਸਦੀ ਕਾਗਜ਼ਾਤ ਪੇਸ਼ ਕਰਨ ਅਤੇ ਜਨ ਵਿਸ਼ਵਾਸ (ਵਿਵਸਥਾਵਾਂ ਵਿੱਚ ਸੋਧ) ਬਿੱਲ ਅਤੇ ਭਾਰਤੀ ਪ੍ਰਬੰਧਨ ਸੰਸਥਾਨ (ਸੋਧ) ਬਿੱਲ ਪੇਸ਼ ਕਰਨ ਦੀ ਇਜਾਜ਼ਤ ਦਿੱਤੀ। ਰੌਲੇ ਰੱਪੇ ਦੌਰਾਨ ਦੇ ਵਿਚਕਾਰ ਜਨ ਵਿਸ਼ਵਾਸ (ਵਿਵਸਥਾਵਾਂ ਵਿੱਚ ਸੋਧ) ਬਿੱਲ ਨੂੰ ਇੱਕ ਸਿਲੈਕਟ ਕਮੇਟੀ ਕੋਲ ਭੇਜਣ ਦਾ ਮਤਾ ਵੀ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ।

ਜਿਵੇਂ ਹੀ ਪ੍ਰਦਰਸ਼ਨ ਜਾਰੀ ਰਿਹਾ, ਪ੍ਰਧਾਨਗੀ ਕਰ ਰਹੇ ਮੈਂਬਰ ਨੇ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ।

ਇਸ ਤੋਂ ਪਹਿਲਾਂ, ਜਦੋਂ ਸਦਨ ਸਵੇਰੇ 11 ਵਜੇ ਜੁੜਿਆ ਤਾਂ ਕਾਂਗਰਸ ਸਮੇਤ ਵਿਰੋਧੀ ਸੰਸਦ ਮੈਂਬਰ ਖੜ੍ਹੇ ਹੋ ਗਏ, ਨਾਅਰੇਬਾਜ਼ੀ ਕਰਦੇ ਹੋਏ ਅਤੇ ਬਿਹਾਰ ਵਿੱਚ ਐੱਸਆਈਆਰ ’ਤੇ ਚਰਚਾ ਦੀ ਮੰਗ ਵਾਲੇ ਪੋਸਟਰ ਦਿਖਾ ਰਹੇ ਸਨ।

ਸ਼ੁਰੂ ਵਿੱਚ ਸਪੀਕਰ ਓਮ ਬਿਰਲਾ ਨੇ ਰੌਲੇ ਦੇ ਵਿਚਕਾਰ ਕਈ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਬੰਧਤ ਛੇ ਪ੍ਰਸ਼ਨ ਪੁੱਛਣ ਦੀ ਇਜਾਜ਼ਤ ਦੇ ਕੇ ਸਦਨ ਦਾ ਕੰਮ - ਪ੍ਰਸ਼ਨ ਕਾਲ - ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ। ਲਗਪਗ 15 ਮਿੰਟ ਦੀ ਕਾਰਵਾਈ ਤੋਂ ਬਾਅਦ ਸਪੀਕਰ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਜੇ ਉਹ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ।

 

ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਵਾਕਆਉਟ

(Sansad TV via PTI Photo)

ਜਿਵੇਂ ਹੀ ਸਦਨ ਦੁਪਹਿਰ 2 ਵਜੇ ਮੁੜ ਜੁੜਿਆ, ਬੀ.ਜੇ.ਡੀ. ਦੇ ਸਸਮਿਤ ਪਾਤਰਾ ਜੋ ਪ੍ਰਧਾਨਗੀ ਕਰ ਰਹੇ ਸਨ, ਨੇ ਵਿਧਾਇਕਾਂ ਨੂੰ ਸੂਚਿਤ ਕੀਤਾ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਇੰਡੀਅਨ ਪੋਰਟਸ ਬਿੱਲ, 2025 'ਤੇ ਚਰਚਾ ਲਈ ਤਿੰਨ ਘੰਟੇ ਅਤੇ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਸੋਧ ਬਿੱਲ, 2025 ’ਤੇ ਇੱਕ ਘੰਟਾ ਅਲਾਟ ਕਰਨ ਦਾ ਫੈਸਲਾ ਕੀਤਾ ਹੈ।

ਪਾਤਰਾ ਨੇ ਫਿਰ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਇੰਡੀਅਨ ਪੋਰਟਸ ਬਿੱਲ, 2025 ਪੇਸ਼ ਕਰਨ ਲਈ ਕਿਹਾ ਅਤੇ ਸੋਨੋਵਾਲ ਨੇ ਰੌਲੇ ਰੱਪੇ ਵਿਚਕਾਰ ਬਿੱਲ ਪੇਸ਼ ਕੀਤਾ। ਇਸ ਦੌਰਾਨ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਖੜ੍ਹੇ ਹੋਏ ਅਤੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ’ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਨਾਲ ਹੋਰ ਵਿਰੋਧੀ ਮੈਂਬਰ ਵੀ ਇਸ ਮੁੱਦੇ 'ਤੇ ਚਰਚਾ ਦੀ ਮੰਗ ਕਰ ਰਹੇ ਸਨ। ਹਾਲਾਂਕਿ, ਚੇਅਰ ਨੇ ਇਸ ਮਾਮਲੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਵਿਰੋਧੀ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿੱਚੋਂ ਵਾਕਆਊਟ ਕੀਤਾ।

ਇਸ ਤੋਂ ਪਹਿਲਾਂ, ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਜਦੋਂ ਸਦਨ ਸਵੇਰੇ 11 ਵਜੇ ਇਕੱਠਾ ਹੋਇਆ ਸੀ

ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੁੰਦੇ ਹੀ ਉਪ ਸਭਾਪਤੀ ਹਰਿਵੰਸ਼ ਨੇ ਮਨੀਪੁਰ ਦੇ ਸਾਬਕਾ ਰਾਜਪਾਲ ਲਾ ਗਣੇਸ਼ਨ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਤੋਂ ਬਾਅਦ ਸਦਨ ਦੀ ਮੇਜ਼ ’ਤੇ ਸੂਚੀਬੱਧ ਕਾਗਜ਼ਾਤ ਅਤੇ ਰਿਪੋਰਟਾਂ ਰੱਖੀਆਂ ਗਈਆਂ। ਉਪ ਸਭਾਪਤੀ ਨੇ ਕਿਹਾ ਕਿ ਚਾਰ ਵਿਸ਼ਿਆਂ 'ਤੇ ਨਿਯਮ 267 ਦੇ ਤਹਿਤ 19 ਨੋਟਿਸ ਪ੍ਰਾਪਤ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ 11 ਨੋਟਿਸਾਂ ਵਿੱਚ "ਸਹੀ ਸ਼ਬਦਾਂ ਵਿੱਚ ਤਿਆਰ ਕੀਤਾ ਗਿਆ ਮਤਾ" ਸ਼ਾਮਲ ਨਹੀਂ ਹੈ, 10 ਨੋਟਿਸਾਂ ਵਿੱਚ ਮਿਤੀ ਦਾ ਜ਼ਿਕਰ ਨਹੀਂ ਹੈ, 11 ਨੋਟਿਸਾਂ ਵਿੱਚ ਉਹ ਨਿਯਮ ਸ਼ਾਮਲ ਨਹੀਂ ਹਨ ਜਿਨ੍ਹਾਂ ਤਹਿਤ ਮੈਂਬਰ ਕੰਮ ਰੋਕੂ ਮਤਾ ਚਾਹੁੰਦੇ ਹਨ, ਅਤੇ 13 ਨੋਟਿਸ "ਅਦਾਲਤੀ ਮਾਮਲੇ" ਉਤੇ ਚਰਚਾ ਦੀ ਮੰਗ ਕਰਦੇ ਹਨ।

ਉਪ ਸਭਾਪਤੀ ਨੇ ਕਿਹਾ, ‘‘ਕਿਉਂਕਿ ਅੱਜ ਪ੍ਰਾਪਤ ਹੋਏ ਇਹਨਾਂ ਵਿੱਚੋਂ ਕੋਈ ਵੀ ਨੋਟਿਸ ਨਿਯਮਾਂ ਦੀਆਂ ਜ਼ਰੂਰਤਾਂ ਦੀ ਪਾਲਣਾ ਨਹੀਂ ਕਰਦਾ, ਮੈਂ ਕਿਸੇ ਵੀ ਨੋਟਿਸ ਨੂੰ ਸਵੀਕਾਰ ਨਹੀਂ ਕਰ ਰਿਹਾ’’ ਅਤੇ ਫਿਰ ਸੂਚੀਬੱਧ ਸਿਫਰ ਕਾਲ ਨੂੰ ਲੈਣ ਦੀ ਕੋਸ਼ਿਸ਼ ਕੀਤੀ।

ਵਿਰੋਧੀ ਸੰਸਦ ਮੈਂਬਰ, ਜੋ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰ ਰਹੇ ਸਨ, ਚੇਅਰ ਦੁਆਰਾ ਵੱਖ-ਵੱਖ ਮੁੱਦਿਆਂ 'ਤੇ ਉਨ੍ਹਾਂ ਦੇ 19 ਮੁਲਤਵੀ ਨੋਟਿਸਾਂ ਨੂੰ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ। ਉਪ ਸਭਾਪਤੀ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਸਦਨ ਨੂੰ ਕੰਮ ਕਰਨ ਦੇਣ ਦੀ ਅਪੀਲ ਕੀਤੀ। ਹਾਲਾਂਕਿ, ਵਿਰੋਧੀ ਦੇ ਚਲਦਿਆਂ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Advertisement