ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੌਨਸੂਨ ਦਾ ਕਹਿਰ: ਸ਼ਿਮਲਾ ’ਚ ਪੰਜ ਮੰਜ਼ਿਲਾ ਇਮਾਰਤ ਢਹੀ

ਕਈ ਥਾਈਂ ਢਿੱਗਾਂ ਡਿੱਗਣ ਕਾਰਨ ਸ਼ਾਹਰਾਹ ਬੰਦ; ਆਵਾਜਾਈ ਪ੍ਰਭਾਵਿਤ; ਰਾਮਪੁਰ ਵਿੱਚ ਬੱਦਲ ਫਟਣ ਕਾਰਨ ਕਈ ਗਊਆਂ ਰੁੜ੍ਹੀਆਂ
Advertisement

ਸ਼ਿਮਲਾ, 30 ਜੂਨਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਈਂ ਨੁਕਸਾਨ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਸ਼ਿਮਲਾ ਵਿੱਚ ਪੰਜ ਮੰਜ਼ਿਲਾ ਇਮਾਰਤ ਢਹਿ ਗਈ ਜਦਕਿ ਰਾਮਪੁਰ ਦੇ ਸਿਕਾਸੇਰੀ ਪਿੰਡ ਵਿੱਚ ਬੱਦਲ ਫਟਣ ਕਰ ਕੇ ਕਈ ਗਊਆਂ ਰੁੜ੍ਹ ਗਈਆਂ। ਇਸ ਦੌਰਾਨ ਰਸੋਈ ਤੇ ਕਮਰਾ ਵੀ ਢਹਿ ਗਿਆ।

ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਰ ਕੇ ਸ਼ਾਹਰਾਹ ਬੰਦ ਹੋ ਗਏ ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਸ਼ਿਮਲਾ-ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਪੰਜ ਥਾਵਾਂ ’ਤੇ ਪੱਥਰ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ।

Advertisement

ਮਿਲੀ ਜਾਣਕਾਰੀ ਅਨੁਸਾਰ ਚਮੀਆਨਾ ਸੁਪਰ ਸਪੈਸ਼ਲਿਟੀ ਹਸਪਤਾਲ ਵੱਲ ਜਾਣ ਵਾਲੇ ਰਸਤੇ ’ਤੇ ਸਥਿਤ ਮਾਥੂ ਕਲੋਨੀ ਦੀ ਇਕ ਇਮਾਰਤ ਢਹਿ ਗਈ। ਹਾਲਾਂਕਿ, ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਭੀਰ ਖ਼ਤਰੇ ਨੂੰ ਦੇਖਦੇ ਹੋਏ ਪਹਿਲਾਂ ਹੀ ਇਮਾਰਤ ਖਾਲੀ ਕਰਵਾ ਲਈ ਸੀ। ਨੇੜੇ ਹੀ ਦੋ ਹੋਰ ਇਮਾਰਤਾਂ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ।

ਇਮਾਰਤ ਦੀ ਮਾਲਕਣ ਰੰਜਨਾ ਵਰਮਾ ਨੇ ਦੱਸਿਆ, ‘‘ਸ਼ਨਿਚਰਵਾਰ ਦੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕ ਰਹੀ ਸੀ, ਇਸ ਵਾਸਤੇ ਅਸੀਂ ਐਤਵਾਰ ਰਾਤ ਨੂੰ ਹੀ ਇਮਾਰਤ ਖਾਲੀ ਕਰ ਦਿੱਤੀ ਸੀ। ਅੱਜ ਸਵੇਰੇ ਕਰੀਬ 8.15 ਵਜੇ ਇਮਾਰਤ ਢਹਿ ਗਈ।’’ ਉਨ੍ਹਾਂ ਇਹ ਵੀ ਕਿਹਾ ਕਿ ਨੇੜੇ ਚਹੁੰ-ਮਾਰਗੀ ਸੜਕ ਬਣਨ ਕਰ ਕੇ ਇਮਾਰਤ ਕਮਜ਼ੋਰ ਹੋ ਗਈ ਸੀ ਪਰ ਉਸ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਉਠਾਇਆ ਗਿਆ। ਚਮੀਆਨਾ ਗ੍ਰਾਮ ਪੰਚਾਇਤ ਦੇ ਉਪ ਪ੍ਰਧਾਨ ਯਸ਼ਪਾਲ ਵਰਮਾ ਮੁਤਾਬਕ ਸੜਕ ਨਿਰਮਾਣ ਕੰਪਨੀ ਦੀ ਲਾਪ੍ਰਵਾਹੀ ਕਾਰਨ ਇਮਾਰਤ ਢਹਿ ਗਈ। -ਪੀਟੀਆਈ

 

ਜੁਲਾਈ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਆਸ: ਮੌਸਮ ਵਿਭਾਗ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਅੱਜ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜੁਲਾਈ ਮਹੀਨੇ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਆਸ ਹੈ। ਮੌਸਮ ਵਿਭਾਗ ਨੇ ਮੱਧ ਭਾਰਤ, ਉੱਤਰਾਖੰਡ ਅਤੇ ਹਰਿਆਣਾ ਵਿੱਚ ਲੋਕਾਂ ਨੂੰ ਹੜ੍ਹਾਂ ਦੇ ਖ਼ਤਰੇ ਤੋਂ ਚੌਕਸ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। -ਪੀਟੀਆਈ

 

 

Advertisement