ਅਜ਼ਮਾਇਸ਼ ਦੌਰਾਨ ਮੋਨੋਰੇਲ ਲੀਹੋਂ ਲੱਥੀ
ਬੀਮ ਨਾਲ ਟਕਰਾੳੁਣ ਮਗਰੋਂ ਲੀਹੋਂ ਲੱਥੀ ਸੀ ਗੱਡੀ
Advertisement
ਇੱਥੇ ਵਡਾਲਾ ਡਿਪੂ ਨੇੜੇ ਟੈਸਟਿੰਗ ਲਈ ਚਲਾਈ ਮੋਨੋਰੇਲ ਟ੍ਰੇਨ ਦਾ ਹਾਦਸਾ ਹੋ ਗਿਆ ਹੈ। ਟ੍ਰੇਨ ਦਾ ਡੱਬਾ ਲੋਹੇ ਦੇ ਬੀਮ ਨਾਲ ਟਕਰਾਉਣ ਮਗਰੋਂ ਇਹ ਲੀਹੋਂ ਲੱਥ ਗਈ। ‘ਮੋਨੋਰੇਲ ਅਪਰੇਟਰ ਮਹਾ ਮੁੰਬਈ ਮੈਟਰੋ ਰੇਲ ਅਪਰੇਸ਼ਨ ਲਿਮਟਿਡ’ (ਐੱਮ ਐੱਮ ਐੱਮ ਓ ਪੀ ਐੱਲ) ਨੇ ਹਾਦਸੇ ਨੂੰ ਮਾਮੂਲੀ ਘਟਨਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਹਾਦਸਾ ਸਵੇਰੇ ਨੌਂ ਵਜੇ ਹੋਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਮੋਨੋਰੇਲ ਤੋਂ ਸੁਰੱਖਿਅਤ ਬਚਾ ਲਿਆ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਬਚਾਏ ਵਿਅਕਤੀਆਂ ’ਚੋਂ ਇੱਕ ਦੇ ਮੱਥੇ ’ਤੇ ਝਰੀਟਾਂ ਆਈਆਂ ਹਨ। ਹਾਦਸਾ ਵਡਾਲਾ ਡਿਪੂ ਦੇ ਬਾਹਰ ਕਰਾਸਓਵਰ ਪੁਆਇੰਟ ’ਤੇ ਵਾਪਰਿਆ, ਜਦੋਂ ਚਿੱਟੇ ਰੰਗ ਦੀ ਮੋਨੋਰੇਲ ਨੂੰ ਸਿਗਨਲ ਟੈਸਟਿੰਗ ਲਈ ਬਾਹਰ ਕੱਢਿਆ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਮੋਨੋਰੇਲ ਦੇ ਪਹਿਲੇ ਡੱਬੇ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ।
Advertisement
Advertisement
