ਮੰਗੋਲੀਆ: ਕੌਮੀ ਛੁੱਟੀਆਂ ਮੌਕੇ ਪਾਣੀ ਨਾਲ ਸਬੰਧਤ ਹਾਦਸਿਆਂ ਵਿਚ 24 ਵਿਅਕਤੀਆਂ ਦੀ ਮੌਤ
ਉਲਾਨ ਬਟੌਰ, 16 ਜੁਲਾਈ ਮੰਗੋਲੀਆ ਵਿਚ ਵੱਡੇ ਪੱਧਰ ਤੇ ਮਨਾਏ ਜਾਂਦੇ ਕੌਮੀ ਛੁੱਟੀਆਂ ਦੇ ਤਿਓਹਾਰ ਨਾਦਾਮ ਦੌਰਾਨ ਪਾਣੀ ਨਾਲ ਵਾਪਰੇ ਹਾਦਸਿਆਂ ਵਿਚ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ। ਨਾਦਾਮ ਮੰਗੋਲੀਆ ਦੀਆਂ ਰਵਾਇਤੀ ਖੇਡਾਂ ਜਿਵੇਂ ਕਿ ਕੁਸ਼ਤੀ, ਤੀਰਅੰਦਾਜ਼ੀ ਅਤੇ ਘੋੜ...
Advertisement
ਉਲਾਨ ਬਟੌਰ, 16 ਜੁਲਾਈ
ਮੰਗੋਲੀਆ ਵਿਚ ਵੱਡੇ ਪੱਧਰ ਤੇ ਮਨਾਏ ਜਾਂਦੇ ਕੌਮੀ ਛੁੱਟੀਆਂ ਦੇ ਤਿਓਹਾਰ ਨਾਦਾਮ ਦੌਰਾਨ ਪਾਣੀ ਨਾਲ ਵਾਪਰੇ ਹਾਦਸਿਆਂ ਵਿਚ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ। ਨਾਦਾਮ ਮੰਗੋਲੀਆ ਦੀਆਂ ਰਵਾਇਤੀ ਖੇਡਾਂ ਜਿਵੇਂ ਕਿ ਕੁਸ਼ਤੀ, ਤੀਰਅੰਦਾਜ਼ੀ ਅਤੇ ਘੋੜ ਦੌੜ ਲਈ ਕੌਮਾਂਤਰੀ ਪੱਧਰ ਤੇ ਜਾਣਿਆ ਜਾਂਦਾ ਹੈ। ਇਹ ਹਰ ਸਾਲ 11 ਜੁਲਾਈ ਤੋਂ 15 ਜੁਲਾਈ ਤੱਕ ਮਨਾਈ ਜਾਣ ਵਾਲੀ ਸਰਕਾਰੀ ਛੁੱਟੀ ਹੈ। ਸਿਨਹੂਆ ਨਿਉਜ਼ ਅਨੁਸਾਰ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਅਤੇ ਬਾਈ ਵਿਅਕਤੀ 21 ਤੋਂ 43 ਸਾਲ ਦੀ ਉਮਰ ਦੇ ਸਨ। -ਆਈਏਐੱਨਐੱਸ
Advertisement
Advertisement