ਛੇੜਛਾੜ ਮਾਮਲਾ: ਜੱਜ ਨੇ ਚੈਤੰਨਯਨੰਦ ਸਰਸਵਤੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕੀਤਾ
Judge recuses from hearing Chaitanyananda Saraswati's bail plea
Advertisement
ਇੱਕ ਜੱਜ ਨੇ ਅੱਜ ਇੱਥੇ ਅਖੌਤੀ ਧਾਰਮਿਕ ਆਗੂ ਚੈਤਨਯਾਨੰਦ ਸਰਸਵਤੀ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ।
ਚੈਤੰਨਯਾਨੰਦ ’ਤੇ ਇੱਥੇ ਇੱਕ ਨਿੱਜੀ ਪ੍ਰਬੰਧਨ ਸੰਸਥਾ ਵਿੱਚ 17 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਚੈਤੰਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।
ਵਧੀਕ ਸੈਸ਼ਨ ਜੱਜ ਅਤੁਲ ਅਹਿਲਾਵਤ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਖੁ਼ਦ ਨੂੰ ਵੱਖ ਕਰ ਲਿਆ, ਜਿਸ ਮਗਰੋਂ ਕੇਸ ਪਟਿਆਲਾ ਹਾਊਸ ਜ਼ਿਲ੍ਹਾ ਅਦਾਲਤ ਦੇ ਕਿਸੇ ਹੋਰ ਜੱਜ ਨੂੰ ਸੌਂਪਣ ਲਈ ਦੇ ਜ਼ਿਲ੍ਹਾ ਜੱਜ ਕੋਲ ਭੇਜ ਦਿੱਤਾ ਗਿਆ। ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਮੈਜਿਸਟਰੇਟ ਅਦਾਲਤ ਨੇ ਅੰਤਰਿਮ ਹੁਕਮ ਪਾਸ ਕਰਕੇ ਚੈਤੰਨਯਾਨੰਦ ਦੀ ਪਿਆਜ਼-ਲਸਣ ਮੁਕਤ ਭੋਜਨ, ਐਨਕਾਂ ਅਤੇ ਦਵਾਈਆਂ ਲੈਣ ਲਈ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਸੀ।
Advertisement