ਗਾਜ਼ਾ ’ਤੇ ਮੋਦੀ ਦੀ ਚੁੱਪ ਨੈਤਿਕ ਕਾਇਰਤਾ: ਸੋਨੀਆ
ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕਤਲੇਆਮ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸ਼ਰਮਨਾਕ ਚੁੱਪੀ’ ਨਿਰਾਸ਼ਾਜਨਕ ਅਤੇ ‘ਨੈਤਿਕ ਕਾਇਰਤਾ’ ਦਾ ਸਿਖ਼ਰ ਹੈ। ਹਿੰਦੀ ਅਖਬਾਰ ’ਚ ਲਿਖੇ ਲੇਖ...
Advertisement
ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕਤਲੇਆਮ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸ਼ਰਮਨਾਕ ਚੁੱਪੀ’ ਨਿਰਾਸ਼ਾਜਨਕ ਅਤੇ ‘ਨੈਤਿਕ ਕਾਇਰਤਾ’ ਦਾ ਸਿਖ਼ਰ ਹੈ। ਹਿੰਦੀ ਅਖਬਾਰ ’ਚ ਲਿਖੇ ਲੇਖ ਵਿੱਚ ਸੋਨੀਆ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਪੱਸ਼ਟ ਅਤੇ ਦਲੇਰਾਨਾ ਸ਼ਬਦਾਂ ਵਿੱਚ ਉਸ ਵਿਰਾਸਤ ਵੱਲੋਂ ਜ਼ੋਰਦਾਰ ਆਵਾਜ਼ ਬੁਲੰਦ ਕਰਨ ਜਿਸਦੀ ਦੀ ਨੁਮਾਇੰਦਗੀ ਭਾਰਤ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲਗਪਗ ਦੋ ਸਾਲਾਂ ਵਿੱਚ 17000 ਬੱਚਿਆਂ ਸਮੇਤ 55,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਨੁੱਖੀ ਸੰਕਟ ਪ੍ਰਤੀ ਪੂਰੀ ਦੁਨੀਆ ਵਿੱਚ ਉਭਰ ਰਹੀ ਆਲਮੀ ਚੇਤਨਾ ਦਰਮਿਆਨ ਇਹ ਸ਼ਰਮ ਦੀ ਗੱਲ ਹੈ ਕਿ ਭਾਰਤ ਮਨੁੱਖਤਾ ਦੇ ਇਸ ਅਪਮਾਨ ਦਾ ਮੂਕ ਦਰਸ਼ਕ ਬਣਿਆ ਹੋਇਆ ਹੈ। ਭਾਰਤ ਲੰਬੇ ਸਮੇਂ ਤੋਂ ਆਲਮੀ ਨਿਆਂ ਦਾ ਪ੍ਰਤੀਕ ਰਿਹਾ ਹੈ ਅਤੇ ਉਸ ਨੇ ਦੱਖਣੀ ਅਫਰੀਕਾ ਵਿੱਚ ਰੰਗਭੇਦ ਖ਼ਿਲਾਫ਼ ਕੌਮਾਂਤਰੀ ਸੰਘਰਸ਼ ਦੀ ਅਗਵਾਈ ਕੀਤੀ।
Advertisement
Advertisement