ਗਾਜ਼ਾ ਬਾਰੇ ਮੋਦੀ ਦੀ ਚੁੱਪ ਭਾਰਤੀ ਕਦਰਾਂ-ਕੀਮਤਾਂ ਨਾਲ ਧੋਖਾ: ਕਾਂਗਰਸ
ਕਾਂਗਰਸ ਨੇ ਅੱਜ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਜ਼ਾ ਵਿੱਚ ਹੋ ਰਹੇ ਭਿਆਨਕ ਜ਼ੁਲਮਾਂ ’ਤੇ ਪੂਰੀ ਤਰ੍ਹਾਂ ਚੁੱਪ ਹਨ ਅਤੇ ਇਹ ਨੈਤਿਕ ਕਾਇਰਤਾ ਅਤੇ ਉਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਨਾਲ ਧੋਖਾ ਹੈ, ਜਿਨ੍ਹਾਂ ਲਈ ਭਾਰਤ ਹਮੇਸ਼ਾ ਖੜ੍ਹਾ ਰਿਹਾ ਹੈ।...
Advertisement
ਕਾਂਗਰਸ ਨੇ ਅੱਜ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਜ਼ਾ ਵਿੱਚ ਹੋ ਰਹੇ ਭਿਆਨਕ ਜ਼ੁਲਮਾਂ ’ਤੇ ਪੂਰੀ ਤਰ੍ਹਾਂ ਚੁੱਪ ਹਨ ਅਤੇ ਇਹ ਨੈਤਿਕ ਕਾਇਰਤਾ ਅਤੇ ਉਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਨਾਲ ਧੋਖਾ ਹੈ, ਜਿਨ੍ਹਾਂ ਲਈ ਭਾਰਤ ਹਮੇਸ਼ਾ ਖੜ੍ਹਾ ਰਿਹਾ ਹੈ। ‘ਐਕਸ’ ’ਤੇ ਪੋਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਲਿਖਿਆ, ‘‘ਆਪਣੇ ਚੰਗੇ ਦੋਸਤ ਡੋਨਲਡ ਟਰੰਪ ਨੂੰ ਖੁਸ਼ ਕਰਨ ਅਤੇ ਦੂਜੇ ਚੰਗੇ ਦੋਸਤ ਨੇਤਨਯਾਹੂ ਨਾਲ ਇਕਜੁੱਟਤਾ ਦਿਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਲਈ ਨਵੀਂ 20-ਨੁਕਾਤੀ ਯੋਜਨਾ ਦਾ ਸਵਾਗਤ ਕੀਤਾ ਹੈ ਪਰ ਯੋਜਨਾ ਬਾਰੇ ਬੁਨਿਆਦੀ ਅਤੇ ਚਿੰਤਾਜਨਕ ਸਵਾਲ ਬਰਕਰਾਰ ਹਨ।’’ ਕਾਂਗਰਸੀ ਆਗੂ ਨੇ ਸਵਾਲ ਕੀਤਾ, ‘‘ਪ੍ਰਸਤਾਵਿਤ ਸ਼ਾਸਨ ਪ੍ਰਣਾਲੀ ਵਿੱਚ ਗਾਜ਼ਾ ਦੇ ਲੋਕ ਖੁਦ ਕਿੱਥੇ ਹਨ? ਪੂਰਨ ਫਲਸਤੀਨੀ ਰਾਜ ਦੀ ਹੋਂਦ ਵਿੱਚ ਆਉਣ ਲਈ ਰੋਡਮੈਪ ਕਿੱਥੇ ਹੈ?’’
Advertisement
Advertisement