‘ਮੋਦੀ’ਜ਼ ਮਿਸ਼ਨ’ ਕਿਤਾਬ ਅੱਜ ਹੋਵੇਗੀ ਰਿਲੀਜ਼
ਵਕੀਲ ਬਰਜਿਸ ਦੇਸਾਈ ਦੀ ਲਿਖੀ ਕਿਤਾਬ ‘ਮੋਦੀ’ਜ਼ ਮਿਸ਼ਨ’ 24 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕਿਤਾਬ ਨੂੰ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜਾਰੀ ਕਰਨਗੇ। ‘ਮੋਦੀ’ਜ਼ ਮਿਸ਼ਨ’ ਕਿਤਾਬ ਨਰਿੰਦਰ ਮੋਦੀ ਦੇ ਜੱਦੀ ਇਲਾਕੇ ਵਡਨਗਰ (ਗੁਜਰਾਤ) ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ...
Advertisement
ਵਕੀਲ ਬਰਜਿਸ ਦੇਸਾਈ ਦੀ ਲਿਖੀ ਕਿਤਾਬ ‘ਮੋਦੀ’ਜ਼ ਮਿਸ਼ਨ’ 24 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕਿਤਾਬ ਨੂੰ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜਾਰੀ ਕਰਨਗੇ। ‘ਮੋਦੀ’ਜ਼ ਮਿਸ਼ਨ’ ਕਿਤਾਬ ਨਰਿੰਦਰ ਮੋਦੀ ਦੇ ਜੱਦੀ ਇਲਾਕੇ ਵਡਨਗਰ (ਗੁਜਰਾਤ) ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਇਸ ਮੌਕੇ ’ਤੇ ਮੌਜੂਦ ਰਹਿਣਗੇ। ਰੂਪਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਮੋਦੀ ਦੇ ਬਚਪਨ ਅਤੇ ਜਵਾਨੀ ਦੇ ਸਫ਼ਰ ਤੇ ਮੋਦੀ ਵੱਲੋਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਲਏ ਗਏ ਫ਼ੈਸਲਿਆਂ ਬਾਰੇ ਵੀ ਜ਼ਿਕਰ ਕਰਦੀ ਹੈ।
Advertisement
Advertisement
