ਮੋਦੀ ਵੱਲੋਂ ਚਾਰ ਸੂਬਿਆਂ ਦਾ ਦੌਰਾ ਭਲਕ ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਤੇ ੳੁੱਤਰ ਪ੍ਰਦੇਸ਼ ਦਾ ਦੌਰਾ ਸੱਤ ਜੁਲਾੲੀ ਨੂੰ ਅਤੇ ਇਸ ਤੋਂ ਅਗਲੇ ਦਿਨ ਤਲੰਗਾਨਾ ਤੇ ਰਾਜਸਥਾਨ ਦਾ ਦੌਰਾ ਕਰਨਗੇ। ੳੁਹ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਕਰੀਬ 50 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ੳੁਦਘਾਟਨ...
Advertisement
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਤੇ ੳੁੱਤਰ ਪ੍ਰਦੇਸ਼ ਦਾ ਦੌਰਾ ਸੱਤ ਜੁਲਾੲੀ ਨੂੰ ਅਤੇ ਇਸ ਤੋਂ ਅਗਲੇ ਦਿਨ ਤਲੰਗਾਨਾ ਤੇ ਰਾਜਸਥਾਨ ਦਾ ਦੌਰਾ ਕਰਨਗੇ। ੳੁਹ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਕਰੀਬ 50 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ੳੁਦਘਾਟਨ ਜਾਂ ਨੀਂਹ ਪੱਥਰ ਰੱਖਣਗੇ। ੳੁੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਇਸ ਸਾਲ ਦੇ ਅਖ਼ੀਰ ’ਤੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਹੋਏ ਬਿਆਨ ਅਨੁਸਾਰ ਨਰਿੰਦਰ ਮੋਦੀ ਸੱਤ ਜੁਲਾੲੀ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਕੲੀ ਪ੍ਰਾਜੈਕਟਾਂ ਦਾ ੳੁਦਘਾਟਨ ਕਰਨਗੇ। ਇਸੇ ਦਿਨ ੳੁਹ ਬਾਅਦ ਦੁਪਹਿਰ ਯੂਪੀ ਦੇ ਗੋਰਖਪੁਰ ਵਿੱਚ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮਗਰੋਂ ਸ਼ਾਮ ਨੂੰ ੳੁਹ ਵਾਰਾਣਸੀ ਪਹੁੰਚਣਗੇ। ਪ੍ਰਧਾਨ ਮੰਤਰੀ ਅੱਠ ਜੁਲਾੲੀ ਨੂੰ ਤੇਲੰਗਾਨਾ ਦੇ ਵਾਰੰਗਲ ਵਿੱਚ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ। -ਪੀਟੀਆੲੀ
Advertisement
Advertisement