ਮੋਦੀ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ’ਚ ਹਾਥੀ ਤੇ ਜੀਪ ਦੀ ਸਫਾਰੀ ਕੀਤੀ
ਕਾਜ਼ੀਰੰਗਾ (ਅਸਾਮ), 9 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਸੈਂਚੂਰੀ ਵਿੱਚ ਹਾਥੀ ਅਤੇ ਜੀਪ ਦੀ ਸਫਾਰੀ ਕੀਤੀ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵੱਲੋਂ ਐਲਾਨੇ ਵਿਸ਼ਵ ਵਿਰਾਸਤ ਸਥਾਨ ਦੀ...
Advertisement
ਕਾਜ਼ੀਰੰਗਾ (ਅਸਾਮ), 9 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਸੈਂਚੂਰੀ ਵਿੱਚ ਹਾਥੀ ਅਤੇ ਜੀਪ ਦੀ ਸਫਾਰੀ ਕੀਤੀ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵੱਲੋਂ ਐਲਾਨੇ ਵਿਸ਼ਵ ਵਿਰਾਸਤ ਸਥਾਨ ਦੀ ਆਪਣੀ ਪਹਿਲੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਪਾਰਕ ਦੇ 'ਸੈਂਟਰਲ ਕੋਹੋਰਾ ਰੇਂਜ' ਦੇ ਮਿਹੀਮੁਖ ਖੇਤਰ ਵਿੱਚ ਹਾਥੀ ਦੀ ਸਵਾਰੀ ਕੀਤੀ ਅਤੇ ਫਿਰ ਉਸੇ ਰੇਂਜ ਦੇ ਅੰਦਰ ਜੀਪ ਦੀ ਸਵਾਰੀ ਕੀਤੀ। ਉਨ੍ਹਾਂ ਨਾਲ ਬਾਗਬਾਨੀ ਡਾਇਰੈਕਟਰ ਸੋਨਾਲੀ ਘੋਸ਼ ਅਤੇ ਹੋਰ ਸੀਨੀਅਰ ਜੰਗਲਾਤ ਅਧਿਕਾਰੀ ਮੌਜੂਦ ਸਨ। ਪ੍ਰਧਾਨ ਮੰਤਰੀ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਸ਼ਾਮ ਨੂੰ ਕਾਜ਼ੀਰੰਗਾ ਪਹੁੰਚੇ ਸਨ।
Advertisement
Advertisement