ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ: ਤੇਜਸਵੀ

ਪ੍ਰਧਾਨ ਮੰਤਰੀ ’ਤੇ ਲਾਇਆ ਸੂਬੇ ’ਚ ਡਰ ਦਾ ਮਾਹੌਲ ਬਣਾਉਣ ਦਾ ਦੋਸ਼
Advertisement

ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਦੋਸ਼ ਲਾਇਆ ਕਿ ਬਿਹਾਰ ’ਚ ਘੁਸਪੈਠ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਰਣਨੀਤੀ’ ਹੈ। ਜਹਾਨਾਬਾਦ ਰਵਾਨਾ ਹੋਣ ਤੋਂ ਪਹਿਲਾਂ ਪਟਨਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਜਹਾਨਾਬਾਦ ਜਾ ਰਹੇ ਹਨ ਜਿੱਥੇ ਉਹ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ‘ਬਿਹਾਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਕਰਨਗੇ।

ਆਰ ਜੇ ਡੀ ਆਗੂ ਨੂੰ ਇਹ ਪੁੱਛਿਆ ਗਿਆ ਸੀ ਕਿ ਉਹ ਪੂਰਨੀਆ ’ਚ ਪ੍ਰਧਾਨ ਮੰਤਰੀ ਦੀ ਉਸ ਰੈਲੀ ਬਾਰੇ ਕੀ ਕਹਿਣਗੇ ਜਿਸ ’ਚ ਉਨ੍ਹਾਂ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਨੂੰ ਬਚਾਉਣ ਅਤੇ ਹਮਾਇਤ ਦੇਣ’ ਦਾ ਦੋਸ਼ ਲਾਇਆ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਘੁਸਪੈਠ ਕਾਰਨ ‘ਆਬਾਦੀ ਸਬੰਧੀ ਸੰਕਟ’ ਪੈਦਾ ਹੋ ਗਿਆ ਹੈ ਅਤੇ ਆਮ ਲੋਕ ‘ਆਪਣੀਆਂ ਭੈਣਾਂ-ਧੀਆਂ ਦੀ ਇੱਜ਼ਤ ਨੂੰ ਲੈ ਕੇ ਫਿਕਰਮੰਦ’ ਹਨ। ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਕਿਹਾ, ‘ਮੰਨ ਵੀ ਲਿਆ ਜਾਵੇ ਕਿ ਬਿਹਾਰ ’ਚ ਘੁਸਪੈਠੀਏ ਹਨ ਤਾਂ ਸਵਾਲ ਉਠਦਾ ਹੈ ਕਿ ਤੁਸੀਂ (ਮੋਦੀ) ਹੁਣ ਤੱਕ ਕੀ ਕਰ ਰਹੇ ਸੀ? ਤੁਸੀਂ 11 ਸਾਲਾਂ ਤੋਂ ਕੇਂਦਰ ’ਚ ਸੱਤਾ ਵਿੱਚ ਹੋ। ਇਸ ਤੋਂ ਇਲਾਵਾ ਬਿਹਾਰ ’ਚ ਤੁਹਾਡੀ (ਭਾਜਪਾ ਦੀ ਅਗਵਾਈ ਹੇਠਲੀ ਐੱਨ ਡੀ ਏ) ਸਰਕਾਰ ਨੂੰ 20 ਸਾਲ ਹੋ ਗਏ ਹਨ।’ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਚੁੱਕਿਆ ਕਿ ਕੀ ਹੁਣ ਤੱਕ ਹਾਕਮ ਗੱਠਜੋੜ ਇੱਕ ਵੀ ਘੁਸਪੈਠੀਏ ਦੀ ਪਛਾਣ ਕਰ ਸਕਿਆ ਹੈ? ਉਨ੍ਹਾਂ ਕਿਹਾ, ‘ਇਹ ਉਸੇ ਤਰ੍ਹਾਂ ਦਾ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਵੇਂ ਪਿਛਲੇ ਸਾਲ ਝਾਰਖੰਡ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਣਾਇਆ ਗਿਆ ਸੀ। ਹੁਣ ਉਹ ਉਨ੍ਹਾਂ ਗੱਲਾਂ ਨੂੰ ਭੁੱਲ ਚੁੱਕੇ ਹਨ।’ ਸਾਬਕਾ ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ, ‘ਘੁਸਪੈਠ ਦਾ ਮੁੱਦਾ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਦੀ ਰਣਨੀਤੀ ਤਹਿਤ ਉਠਾਇਆ ਜਾ ਰਿਹਾ ਹੈ। ਆਰ ਜੇ ਡੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਚੰਗੇ ਸ਼ਾਸਨ, ਰੁਜ਼ਗਾਰ, ਸਿੱਖਿਆ, ਸਿਹਤ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।’ ਤੇਜਸਵੀ ਨੇ ਇਹ ਵੀ ਦਾਅਵਾ ਕੀਤਾ ਕਿ ਅਗਾਮੀ ਚੋਣਾਂ ’ਚ ‘ਇੰਡੀਆ’ ਗੱਠਜੋੜ ਐੱਨ ਡੀ ਏ ਨੂੰ ਮਾਤ ਦੇਵੇਗਾ।

Advertisement

Advertisement
Show comments