ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਵੱਲੋਂ ਸੰਸਦ ਮੈਂਬਰਾਂ ਲਈ ਬਹੁ-ਮੰਜ਼ਿਲਾਂ ਫਲੈਟਾਂ ਦਾ ਉਦਘਾਟਨ

ਚਾਰ ਟਾਵਰਾਂ ਨੂੰ ਦਿੱਤਾ ਨਦੀਆਂ ਦਾ ਨਾਂ; ਫਲੈਟ ਬਣਾਉਣ ਵਾਲੇ ਮਜ਼ਦੂਰਾਂ ਨਾਲ ਕੀਤੀ ਮੁਲਾਕਾਤ; ਫਲੈਟ ਕੰਪਲੈਕਸ ’ਚ ਸਿੰਧੂਰ ਦਾ ਪੌਦਾ ਵੀ ਲਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਮੈਂਬਰਾਂ ਲਈ ਉਸਾਰੇ ਗਏ ਫਲੈਟਾਂ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਗ ’ਤੇ ਸੰਸਦ ਮੈਂਬਰਾਂ ਲਈ ਬਣਾਏ ਗਏ 184 ਟਾਈਪ-7 ਬਹੁ-ਮੰਜ਼ਿਲਾ ਫਲੈਟਾਂ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕੰਪਲੈਕਸ ਵਿੱਚ ਸਿੰਧੂਰ ਦਾ ਪੌਦਾ ਵੀ ਲਗਾਇਆ। ਇਸ ਰਿਹਾਇਸ਼ੀ ਕੰਪਲੈਕਸ ਵਿੱਚ 4 ਟਾਵਰ ਬਣਾਏ ਗਏ ਹਨ, ਜਿਨ੍ਹਾਂ ਨੂੰ ਕ੍ਰਿਸ਼ਨਾ, ਗੋਦਾਵਰੀ, ਕੋਸੀ, ਹੁਗਲੀ ਦਾ ਨਾਮ ਦਿੱਤਾ ਗਿਆ ਹੈ।

ਰਿਹਾਇਸ਼ੀ ਕੰਪਲੈਕਸ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਿਰਨ ਰਿਜਿਜੂ ਵੀ ਸਨ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਕਿਹਾ ਕਿ ਕੰਪਲੈਕਸ ਦੇ ਚਾਰ ਟਾਵਰਾਂ ’ਚੋਂ ਇੱਕ ਦਾ ਨਾਂ ‘ਕੋਸੀ’ ਰੱਖਿਆ ਗਿਆ ਹੈ ਅਤੇ ਕੁਝ ਲੋਕ ਇਸ ਨੂੰ ਬਿਹਾਰ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਛੋਟੀ ਸੋਚ’ ਵਾਲੇ ਲੋਕਾਂ ਨੂੰ ਉਹ ਇਹ ਦੱਸਣਗੇ ਕਿ ਨਦੀਆਂ ਦੇ ਨਾਂ ’ਤੇ ਟਾਵਰਾਂ ਦਾ ਨਾਂ ਰੱਖੇ ਜਾਣ ਦੀ ਰਵਾਇਤ ਲੋਕਾਂ ਨੂੰ ਆਪਸ ’ਚ ਜੋੜਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਸਦ ਮੈਂਬਰਾਂ ਨੂੰ ਨਵੀਆਂ ਰਿਹਾਇਸ਼ਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਉਹ ਆਪਣੇ ਕੰਮ ’ਤੇ ਵਧੇਰੇ ਧਿਆਨ ਕੇਂਦਰਿਤ ਕਰ ਸਕਣਗੇ। ਇਨ੍ਹਾਂ ਬਹੁ-ਮੰਜ਼ਿਲਾ ਇਮਾਰਤਾਂ ਵਿੱਚ 180 ਤੋਂ ਵੱਧ ਸੰਸਦ ਮੈਂਬਰ ਇਕੱਠੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਰਾਏ ਦੀਆਂ ਇਮਾਰਤਾਂ ਤੋਂ ਕੰਮ ਕਰਨ ਵਾਲੇ ਮੰਤਰਾਲਿਆਂ ਦੇ ਕਿਰਾਏ ’ਤੇ ਸਾਲਾਨਾ ਲਗਭਗ 1500 ਕਰੋੜ ਰੁਪਏ ਖਰਚ ਕਰਦੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਿਹਾਇਸ਼ੀ ਕੰਪਲੈਕਸ ਬਣਾਉਣ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਕੰਮ ਦੀ ਵੀ ਸ਼ਲਾਘਾ ਕੀਤੀ।

Advertisement

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕੰਪਲੈਕਸ ’ਚ 4 ਟਾਵਰ ਹਨ, ਜਿਨ੍ਹਾਂ ਦੇ ਨਾਮ ਬਹੁਤ ਸੁੰਦਰ ਹਨ। ਇਹ ਨਾਮ ਭਾਰਤ ਦੀਆਂ 4 ਮਹਾਨ ਨਦੀਆਂ, ਕ੍ਰਿਸ਼ਨਾ, ਗੋਦਾਵਰੀ, ਕੋਸੀ ਤੇ ਹੁਗਲੀ ਦੇ ਨਾਮ ’ਤੇ ਰੱਖੇ ਗਏ ਹਨ ਜੋ ਕਰੋੜਾਂ ਲੋਕਾਂ ਨੂੰ ਜੀਵਨ ਦਿੰਦੀਆਂ ਹਨ। ਉਨ੍ਹਾਂ ਦੀ ਪ੍ਰੇਰਨਾ ਸਾਡੇ ਲੋਕ ਨੁਮਾਇੰਦਿਆਂ ਦੇ ਜੀਵਨ ਵਿੱਚ ਖੁਸ਼ੀ ਦੀ ਇੱਕ ਨਵੀਂ ਲਹਿਰ ਵੀ ਲਿਆਏਗੀ।

Advertisement