ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਵੱਲੋਂ ਹਵਾਈਅੱਡਾ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਥਾਰ ਦਾ ਉਦਘਾਟਨ

ਮੈਟਰੋ ਵਿੱਚ ਸਵਾਰ ਹੋ ਕੇ ਲੋਕਾਂ ਨਾਲ ਕੀਤੀ ਗੱਲਬਾਤ; ਇੰਡੀਅਨ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦੇ ਪਹਿਲੇ ਫੇਜ਼ ਦਾ ਉਦਘਾਟਨ ਵੀ ਕੀਤਾ
ਮੈਟਰੋ ਰੇਲ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
Advertisement

ਨਵੀਂ ਦਿੱਲੀ, 17 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਮੌਕੇ ਅੱਜ ਜਿੱਥੇ ਦਿੱਲੀ ਹਵਾਈ ਅੱਡਾ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਥਾਰ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਲਾਈਨ ’ਤੇ ਦੁਆਰਕਾ ਸੈਕਟਰ-21 ਤੋਂ ਸੈਕਟਰ-25 ਵਿੱਚ ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ’ ਤੱਕ ਦੇ ਵਿਸਥਾਰ ਦਾ ਉਦਘਾਟਨ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਧੌਲਾ ਕੂਆਂ ਮੈਟਰੋ ਸਟੇਸ਼ਨ ’ਤੇ ਮੈਟਰੋ ’ਚ ਸਵਾਰ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਯਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਵੀ ਦੇਖਿਆ ਗਿਆ। ਕੁਝ ਯਾਤਰੀ ਪ੍ਰਧਾਨ ਮੰਤਰੀ ਨਾਲ ਸੈਲਫੀ ਲੈਂਦੇ ਹੋਏ ਵੀ ਨਜ਼ਰ ਆਏ। ਹਵਾਈ ਅੱਡਾ ਮੈਟਰੋ ਵਿਸਥਾਰ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੈਟਰੋ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਉਪਰੰਤ ਮੋਦੀ ਨੇ ਦੁਆਰਕਾ ਵਿੱਚ ਯਸ਼ੋਭੂਮੀ ’ਚ ਇੰਡੀਅਨ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ) ਦੇ ਪਹਿਲੇ ਫੇਜ਼ ਦਾ ਉਦਘਾਟਨ ਵੀ ਕੀਤਾ। ਇਸ ਦੌਰਾਨ ਸ੍ਰੀ ਮੋਦੀ ਨੇ ਦੇਸ਼ ਭਰ ਦੇ ਲੋਕਾਂ ਨੂੰ ‘ਵਿਸ਼ਵਕਰਮਾ ਜੈਯੰਤੀ’ ਦੀ ਵਧਾਈ ਦਿੱਤੀ, ਉੱਥੇ ਹੀ ਸਰਕਾਰ ਵੱਲੋਂ ‘ਪੀਐੱਮ ਵਿਸ਼ਵਕਰਮਾ’ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਯੋਜਨਾ ਕਾਰੀਗਰਾਂ ਦੀ ਮਦਦ ਲਈ ਬਣਾਈ ਗਈ ਹੈ। -ਪੀਟੀਆਈ

Advertisement

ਇੰਡੀਅਨ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ) ਦੇ ਪਹਿਲੇ ਫੇਜ਼ ਦੇ ਉਦਘਾਟਨ ਮੌਕੇ ਲੱਗੀ ਪ੍ਰਦਰਸ਼ਨੀ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
Advertisement
Tags :
PM
Show comments