ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Modi in Visakhapatnam 2030 ਤੱਕ ਪੰਜਾਹ ਲੱਖ ਟਨ ਗ੍ਰੀਨ ਹਾਈਡਰੋਜਨ ਪੈਦਾ ਕਰਨ ਦਾ ਟੀਚਾ: ਮੋਦੀ

2 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ
ਪ਼੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਾਖਾਪਟਨਮ ਵਿਚ ਸਮਾਗਮ ਦੌਰਾਨ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ ਕਰਦੇ ਹੋਏ। ਫੋਟੋ: ਪੀਟੀਆਈ
Advertisement

ਵਿਸ਼ਾਖਾਪਟਨਮ, 8 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੁੱਧਵਾਰ ਨੂੰ ਕਿਹਾ ਕਿ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਦੀ ਕੜੀ ਵਜੋਂ ਦੇਸ਼ ਨੇ 2030 ਤੱਕ 5 ਮਿਲੀਅਨ ਟਨ ਗ੍ਰੀਨ ਹਾਈਡਰੋਜਨ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ। ਸ੍ਰੀ ਮੋਦੀ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਣ ਤੇ ਕਈਆਂ ਦੇ ਉਦਘਾਟਨ ਮਗਰੋਂ ਕਿਹਾ ਕਿ ਦੇਸ਼ ਵਿਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਦੋ ਹਾਈਡਰੋਜਨ ਹੱਬਾਂ ਵਿਚੋਂ ਇਕ ਵਿਸ਼ਾਖਾਪਟਨਮ ਵਿਚ ਬਣਾਈ ਜਾਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ‘ਸੰਭਾਵਨਾਵਾਂ ਤੇ ਮੌਕਿਆਂ’ ਦੀ ਧਰਤੀ ਹੈ ਅਤੇ ਇਸ ਨੂੰ ਭਵਿੱਖੀ ਤਕਨੀਕਾਂ ਦਾ ਕੇਂਦਰ ਬਣਾਉਣ ਦਾ ਸਮਾਂ ਆ ਗਿਆ ਹੈ। ਸ੍ਰੀ ਮੋਦੀ ਨੇ ਮਗਰੋਂ ਵਿਸ਼ਾਖਾਪਟਨਮ ਵਿਚ ਰੋਡ ਸ਼ੋਅ ਵੀ ਕੀਤਾ, ਜਿਸ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। -ਪੀਟੀਆਈ

Advertisement

Advertisement
Show comments